yashasvi jaiswal Archives - Daily Post Punjabi

ਯਸ਼ਸਵੀ ਜੈਸਵਾਲ ਨੇ ਰਚਿਆ ਇਤਿਹਾਸ, ਟੈਸਟ ‘ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਬਣੇ
ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਖਿਲਾਫ਼ ਮੌਜੂਦਾ ਟੈਸਟ ਸੀਰੀਜ਼ ਜਿੱਤ ਲਈ ਹੈ। ਭਾਰਤ ਦੀ ਇਸ ਕਾਮਯਾਬੀ ਵਿੱਚ ਯਸ਼ਸਵੀ ਜੈਸਵਾਲ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਨੇ 2 ਦੋਹਰੇ ਸੈਂਕੜੇ ਵੀ ਲਗਾਏ। ਹੁਣ ਯਸ਼ਸਵੀ ਜੈਸਵਾਲ ਨੇ ਪੰਜਵੇਂ ਟੈਸਟ ਵਿੱਚ 29 ਦੌੜਾਂ ਬਣਾਉਂਦੇ ਹੀ ਨਵਾਂ ਮੁਕਾਮ ਹਾਸਿਲ ਕਰ ਲਿਆ ਹੈ। ਇਹ ਟੈਸਟ ਕ੍ਰਿਕਟ ਵਿੱਚ ਹੁਣ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਯਸ਼ਸਵੀ ਨੂੰ 1000 ਦੌੜਾਂ ਪੂਰੀਆਂ ਕਰਨ ਦੇ ਲਈ 9 ਮੈਚਾਂ ਦੀ ਜ਼ਰੂਰਤ ਪਈ।

Yashasvi Jaiswal becomes fastest indian batter

ਜੈਸਵਾਲ ਨੇ ਇੰਗਲੈਂਡ ਦੇ ਖਿਲਾਫ਼ ਆਖਰੀ ਟੈਸਟ ਵਿੱਚ 29 ਦੌੜਾਂ ਬਣਾਉਂਦੇ ਹੀ ਟੈਸਟ ਕ੍ਰਿਕਟ ਵਿੱਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸਦੇ ਇਲਾਵਾ ਉਹ ਮੌਜੂਦਾ ਆਈਸੀਸੀ ਟੈਸਟ ਚੈਂਪੀਅਨਸ਼ਿਪ 2023-2025 ਸਾਇਕਲ ਵਿੱਚ 1000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਵੀ ਬਣ ਗਏ ਹਨ। ਹੁਣ ਤੱਕ 9 ਮੈਚਾਂ ਵਿੱਚ ਜੈਸਵਾਲ 1000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਯਸ਼ਸਵੀ ਜੈਸਵਾਲ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਓਟਾਵਾ ‘ਚ ਵਾਪਰੀ ਦਰਦ/ਨਾਕ ਘਟਨਾ, ਸਟੂਡੈਂਟ ਨੇ 4 ਬੱਚਿਆਂ ਸਣੇ 6 ਜੀਆਂ ਨੂੰ ਉਤਾਰਿਆ ਮੌ/ਤ ਦੇ ਘਾਟ

ਇਸ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਦੇ ਨਾਮ ਇਹ ਰਿਕਾਰਡ ਸੀ। ਜਿਨ੍ਹਾਂ ਨੇ 11 ਮੈਚਾਂ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ ਸਨ। ਵਿਨੋਦ ਕਾਂਬਲੀ ਨੂੰ 1000 ਦੌੜਾਂ ਪੂਰਾ ਕਰਨ ਵਿੱਚ 12 ਮੈਚ ਲੱਗੇ ਸਨ। ਉੱਥੇ ਹੀ ਮਯੰਕ ਅਗਰਵਾਲ ਨੂੰ 12 ਤੇ ਸੁਨੀਲ ਗਾਵਸਕਰ ਨੂੰ 1000 ਦੌੜਾਂ ਪੂਰੀਆਂ ਕਰਨ ਦੇ ਲਈ 11 ਮੈਚਾਂ ਦੀ ਲੋੜ ਪਈ ਸੀ। ਇਸ ਤਰ੍ਹਾਂ ਯਸ਼ਸਵੀ ਜੈਸਵਾਲ ਨੇ ਭਾਰਤ ਦੇ ਲਈ ਇਤਿਹਾਸ ਰਚ ਦਿੱਤਾ ਹੈ। ਜੈਸਵਾਲ ਨੇ ਕਾਫ਼ੀ ਘੱਟ ਉਮਰ ਵਿੱਚ ਹੀ ਇਹ ਉਪਲਬਧੀ ਆਪਣੇ ਨਾਮ ਕਰ ਲਈ।

Yashasvi Jaiswal becomes fastest indian batter

ਦੱਸ ਦੇਈਏ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਯਸ਼ਸਵੀ ਜੈਸਵਾਲ ਨੇ ਹੁਣ ਤੱਕ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਹੈਦਰਾਬਾਦ ਟੈਸਟ ਦੀ ਪਹਿਲੀ ਪਾਰੀ ਵਿੱਚ ਸੈਂਕੜਾ ਲਗਾਉਣ ਤੋਂ ਖੁੰਝ ਗਏ ਸਨ। ਜਿਸ ਤੋਂ ਬਾਅਦ ਜੈਸਵਾਲ ਨੇ ਵਿਸ਼ਾਖਾਪਟਨਮ ਵਿੱਚ ਪਹਿਲੀ ਪਾਰੀ ਵਿੱਚ ਡਬਲ ਸੈਂਕੜਾ ਲਗਾਇਆ ਤੇ ਫਿਰ ਰਾਜਕੋਟ ਟੈਸਟ ਦੀ ਦੂਜੀ ਪਾਰੀ ਵਿੱਚ ਵੀ ਦੋਹਰਾ ਸੈਂਕੜਾ ਲਗਾਇਆ ਸੀ। ਇਸ ਤਰ੍ਹਾਂ ਯਸ਼ਸਵੀ ਜੈਸਵਾਲ ਇੰਗਲੈਂਡ ਦੇ ਖਿਲਾਫ਼ ਲਗਾਤਾਰ ਦੋ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਯਸ਼ਸਵੀ ਜੈਸਵਾਲ ਨੇ ਰਚਿਆ ਇਤਿਹਾਸ, ਟੈਸਟ ‘ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਬਣੇ appeared first on Daily Post Punjabi.

ਯਸ਼ਸਵੀ ਜਾਇਸਵਾਲ ਨੇ ਟੈਸਟ ਰੈਂਕਿੰਗ ਨੇ ਲਗਾਈ ਲੰਬੀ ਛਾਲ, ਕਪਤਾਨ ਰੋਹਿਤ ਸ਼ਰਮਾ ਨੂੰ ਪਛਾੜਿਆ
ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਨੂੰ ਟੈਸਟ ਰੈਂਕਿੰਗ ਵਿੱਚ ਵੱਡਾ ਫਾਇਦਾ ਹੋਇਆ ਹੈ। ਇੰਗਲੈਂਡ ਖਿਲਾਫ਼ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਜਾਇਸਵਾਲ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਿਸਦਾ ਉਸਨੂੰ ਰੈਂਕਿੰਗ ਵਿੱਚ ਫਾਇਦਾ ਮਿਲਿਆ ਹੈ। ਜਾਇਸਵਾਲ ਹੁਣ ਕੋਹਲੀ ਤੋਂ ਟੈਸਟ ਰੈਂਕਿੰਗ ਵਿੱਚ ਸਿਰਫ਼ 2 ਕਦਮ ਹੀ ਦੂਰ ਰਹਿ ਗਏ ਹਨ। ਤਿੰਨ ਪਾਇਦਾਨ ਉੱਤੇ ਆਉਂਦੇ ਹੀ ਜਾਇਸਵਾਲ ਟੈਸਟ ਰੈਂਕਿੰਗ ਵਿੱਚ 12ਵੇਂ ਨੰਬਰ ‘ਤੇ ਆ ਗਏ ਹਨ। ਜਦਕਿ ਵਿਰਾਟ ਕੋਹਲੀ 9ਵੇਂ ਸਥਾਨ ‘ਤੇ ਮੌਜੂਦ ਹਨ। ਯਸ਼ਸਵੀ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਇੱਕ ਸਥਾਨ ਦੇ ਨੁਕਸਾਨ ਨਾਲ 13ਵੇਂ ਸਥਾਨ ‘ਤੇ ਫਿਸਲ ਗਏ ਹਨ। ਯਸ਼ਸਵੀ ਨੇ 5 ਮੈਚਾਂ ਦੀ ਸੀਰੀਜ਼ ਦੇ ਪਹਿਲਾਂ ਚਾਰ ਟੈਸਟ ਮੈਚਾਂ ਵਿੱਚ ਹੀ 655 ਦੌੜਾਂ ਬਣਾ ਦਿੱਤੇ ਹਨ। ਇਸ ਤਰ੍ਹਾਂ ਉਹ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ICC Test Ranking 2024

ਟੈਸਟ ਰੈਂਕਿੰਗ ਦੇ ਟਾਪ-5 ਬੱਲੇਬਾਜਾਂ ਵਿੱਚ ਕੋਈ ਵੀ ਭਾਰਤੀ ਸ਼ਾਮਿਲ ਨਹੀਂ ਹੈ। ਰੈਂਕਿੰਗ ਵਿੱਚ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਪਹਿਲੇ ਨੰਬਰ ‘ਤੇ ਹਨ। ਕੀਵੀ ਬੱਲੇਬਾਜ ਦੇ ਕੋਲ 893 ਦੀ ਰੇਟਿੰਗ ਮੌਜੂਦ ਹੈ। ਫਿਰ ਦੂਜੇ ਨੰਬਰ ‘ਤੇ ਆਸਟ੍ਰੇਲੀਆ ਦੇ ਸਟੀਵ ਸਮਿੱਥ ਹਨ. ਜਿਨ੍ਹਾਂ ਕੋਲ 818 ਦੀ ਰੇਟਿੰਗ ਹੈ। ਇਸ ਤੋਂ ਅੱਗੇ ਇੰਗਲੈਂਡ ਦੇ ਜੋ ਰੂਟ 799 ਰੇਟਿੰਗ ਨਾਲ ਤੀਜੇ, ਨਿਊਜ਼ੀਲੈਂਡ ਦੇ ਡੇਰਿਲ ਮਿਚੇਲ 780 ਰੇਟਿੰਗ ਦੇ ਨਾਲ ਚੌਥੇ ਤੇ ਪਾਕਿਸਤਾਨ ਦੇ ਬਾਬਰ ਆਜ਼ਮ 768 ਰੇਟਿੰਗ ਦੇ ਨਾਲ 5ਵੇਂ ਨੰਬਰ ‘ਤੇ ਹਨ।

ਇਹ ਵੀ ਪੜ੍ਹੋ: ਕਿਸਾਨ ਸ਼ੁਭਕਰਨ ਦੇ ਕੇਸ ‘ਚ IG ਸੁਖਚੈਨ ਗਿੱਲ ਦਾ ਵੱਡਾ ਬਿਆਨ, ਸ਼ੁਭਕਰਨ ਦੀ ਭੈਣ ਨੂੰ ਦਿੱਤੀ ਜਾਵੇਗੀ ਪੁਲਿਸ ‘ਚ ਨੌਕਰੀ

ਦੱਸ ਦੇਈਏ ਕਿ ਇੰਗਲੈਂਡ ਦੇ ਖਿਲਾਫ਼ ਖੇਡੀ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਦਾ ਬੱਲਾ ਖੂਬ ਬੋਲਿਆ ਹੈ। ਸੀਰੀਜ਼ ਵਿੱਚ ਚਾਰ ਟੈਸਟ ਮੈਚ ਹੋ ਚੁੱਕੇ ਹਨ, ਜਿਸਦੇ ਬਾਅਦ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਹਨ। ਉਨ੍ਹਾਂ ਨੇ 4 ਮੈਚਾਂ ਦੀਆਂ 8 ਪਾਰੀਆਂ ਵਿੱਚ 93.57 ਦੀ ਔਸਤ ਨਾਲ 655 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਦੋਹਰੇ ਸੈਂਕੜੇ ਤੇ 2 ਅਰਧ ਸੈਂਕੜੇ ਲਗਾਏ ਹਨ। ਗੌਰਤਲਬ ਹੈ ਕਿ ਜਾਇਸਵਾਲ ਹੁਣ ਤੱਕ 8 ਟੈਸਟ ਖੇਡ ਚੁੱਕੇ ਹਨ।

ICC Test Ranking 2024

ਦੱਸ ਦੇਈਏ ਕਿ ਜਸਪ੍ਰੀਤ ਬੁਮਰਾਜ ICC ਦੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ ਬਣੇ ਹੋਏ ਹਨ ਜਦਕਿ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੂਜੇ ਨੰਬਰ ‘ਤੇ ਹਨ। ਤੀਜੇ ਸਥਾਨ ‘ਤੇ ਦੱਖਣੀ ਅਫਰੀਕਾ ਦੇ ਕਗਿਸੋ ਰਬਾੜਾ ਹੈ। ਬੁਮਰਾਹ 8 ਫਰਵਰੀ ਨੂੰ ਜਾਰੀ ਰੈਂਕਿੰਗ ਵਿੱਚ ਟੈਸਟ ਵਿੱਚ ਨੰਬਰ-1 ਸਥਾਨ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ ਬਣੇ ਸਨ। ਆਲਰਾਊਂਡਰ ਰੈਂਕਿੰਗ ਵਿੱਚ ਰਵਿੰਦਰ ਜਡੇਜਾ ਪਹਿਲੇ ਤੇ ਅਸ਼ਵਿਨ ਦੂਜੇ ਨੰਬਰ ‘ਤੇ ਹਨ। ਅਕਸ਼ਰ ਪਟੇਲ ਪੰਜਵੇਂ ਨੰਬਰ ‘ਤੇ ਹਨ। ਇਸ ਤਰ੍ਹਾਂ ਟਾਪ-5 ਟੈਸਟ ਆਲਰਾਊਂਡਰ ਰੈਂਕਿੰਗ ਵਿੱਚ 3 ਭਾਰਤੀ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਯਸ਼ਸਵੀ ਜਾਇਸਵਾਲ ਨੇ ਟੈਸਟ ਰੈਂਕਿੰਗ ਨੇ ਲਗਾਈ ਲੰਬੀ ਛਾਲ, ਕਪਤਾਨ ਰੋਹਿਤ ਸ਼ਰਮਾ ਨੂੰ ਪਛਾੜਿਆ appeared first on Daily Post Punjabi.