YouTuber Gaurav Says Archives - Daily Post Punjabi

Baba Ka Dhaba : ਘਪਲੇ ਦੇ ਦੋਸ਼ਾਂ ਤੋਂ ਨਾਖੁਸ਼ ਯੂਟਿਊਬਰ ਗੌਰਵ ਨੇ ਬੈਂਕ ਸਟੇਟਮੈਂਟ ਜਾਰੀ ਕਰ ਕਿਹਾ- ‘ਮੈਂ ਸਾਰੇ ਪੈਸੇ ਦਿੱਤੇ’
YouTuber Gaurav Says:ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਾਲਵੀਆ ਨਗਰ ਸਥਿਤ ‘ਬਾਬਾ ਕਾ ਢਾਬਾ‘ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਖੂਬ ਵਾਇਰਲ ਹੋਇਆ ਸੀ । ਲੋਕ ਇਸ ਢਾਬੇ ਨੂੰ ਚਲਾਉਣ ਵਾਲੇ 80 ਸਾਲਾ ਕਾਂਤਾ ਪ੍ਰਸਾਦ ਦੀ ਕਹਾਣੀ ਸੁਣ ਕੇ ਨਾ ਸਿਰਫ ਉਨ੍ਹਾਂ ਦੇ ਢਾਬੇ ‘ਤੇ ਖਾਣਾ ਖਾਣ ਲਈ ਆ ਰਹੇ ਸੀ, ਬਲਕਿ ਡੋਨੇਸ਼ਨ ਨਾਲ ਮਦਦ ਵੀ ਕਰ ਰਹੇ ਸੀ। ਕੱਲ ਇਹ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਨੇ ਸੋਸ਼ਲ ਮੀਡੀਆ ‘ਤੇ ਬਾਬਾ ਕਾ ਢਾਬਾ ਨੂੰ ਲਾਈਮਲਾਈਟ ਵਿੱਚ ਲਿਆਉਣ ਵਾਲੇ ਯੂ-ਟਿਊਬਰ ਖ਼ਿਲਾਫ਼ ਪੈਸੇ ਦੀ ਹੇਰਾਫੇਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਯੂ-ਟਿਊਬਰ ਗੌਰਵ ਵਾਸਨ ਦਾ ਪੱਖ ਵੀ ਸਾਹਮਣੇ ਆਇਆ ਹੈ।  ਗੌਰਵ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਾਰੇ ਪੈਸਾ ਬਾਬੇ ਨੂੰ ਦੇ ਦਿੱਤੇ ਹਨ।  ਦਰਅਸਲ, ਯੂ-ਟਿਊਬਰ ਗੌਰਵ ਵਸਾਨ ਨੇ 7 ਅਕਤੂਬਰ ਨੂੰ ਬਾਬਾ ਕਾ ਢਾਬਾ ਦਾ ਇੱਕ ਵੀਡੀਓ ਆਪਣੇ ਯੂ-ਟਿਊਬ ਚੈਨਲ ਅਤੇ ਫੇਸਬੁੱਕ ‘ਤੇ ਅਪਲੋਡ ਕੀਤੀ ਸੀ ਅਤੇ ਲੋਕਾਂ ਨੂੰ ਬਜ਼ੁਰਗ ਜੋੜੇ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ । ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਖਾਣਾ ਖਾਣ ਲਈ ਦੂਰੋਂ-ਦੂਰੋਂ ਆਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਬਜ਼ੁਰਗ ਜੋੜੇ ਦਾ ਕਾਰੋਬਾਰ ਚੱਲ ਪਿਆ, ਜੋ ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਠੱਪ ਹੋਇਆ ਸੀ। ਲੋਕਾਂ ਨੇ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਦੀ ਮਦਦ ਲਈ ਪੈਸੇ ਦਾਨ ਕਰਨੇ ਵੀ ਸ਼ੁਰੂ ਕਰ ਦਿੱਤੇ ਸੀ।

YouTuber Gaurav Says

ਕਾਂਤਾ ਪ੍ਰਸਾਦ ਨੇ ਐਤਵਾਰ ਨੂੰ ਯੂ-ਟਿਊਬਰ ਗੌਰਵ ਵਸਾਨ ਦੇ ਖ਼ਿਲਾਫ਼ ਮਾਲਵੀਆ ਨਗਰ ਥਾਣੇ ਵਿੱਚ ਇੱਕ ਰਿਪੋਰਟ ਲਿਖਵਾਈ ਹੈ, ਜਿਸ ‘ਤੇ ਦਾਨ ਦੇ ਪੈਸੇ ਦੀ ਦੁਰਵਰਤੋਂ ਅਤੇ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ ਹੈ । ਆਪਣੀ ਸ਼ਿਕਾਇਤ ਵਿੱਚ ਕਾਂਤਾ ਪ੍ਰਸਾਦ ਨੇ ਕਿਹਾ ਕਿ, ‘ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਤੱਕ ਮੈਨੂੰ ਸਿਰਫ 2 ਲੱਖ ਰੁਪਏ ਦਾ ਚੈੱਕ ਮਿਲਿਆ ਹੈ । ਹੁਣ ਢਾਬੇ ‘ਤੇ ਜ਼ਿਆਦਾ ਗਾਹਕ ਵੀ ਨਹੀਂ ਆ ਰਹੇ ਹਨ। ਜ਼ਿਆਦਾਤਰ ਲੋਕ ਇੱਥੇ ਸੈਲਫੀ ਖਿੱਚਣ ਲਈ ਇੱਥੇ ਆਉਂਦੇ ਹਨ। ਪਹਿਲਾ ਇੱਕ ਦਿਨ ਵਿੱਚ 10 ਹਜ਼ਾਰ ਦੀ ਕਮਾਈ ਹੋ ਜਾਂਦੀ ਸੀ।  ਹੁਣ ਸਿਰਫ 3 ਹਜ਼ਾਰ ਤੋਂ 5 ਹਜ਼ਾਰ ਹੀ ਬਾਹਰ ਨਿਕਲ ਰਹੇ ਹਨ। ਵਿਕਰੀ ਫਿਰ ਘੱਟ ਹੋ ਗਈ ਹੈ। ਕਾਂਤਾ ਪ੍ਰਸਾਦ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ, ‘ਗੌਰਵ ਵਸਾਨ ਉਨ੍ਹਾਂ ਦੇ ਬੈਂਕ ਵੇਰਵੇ ਸਾਂਝੇ ਕਰਕੇ ਦਾਨ ਲੈ ਰਿਹਾ ਹੈ ਅਤੇ ਉਨ੍ਹਾਂ ਨਾਲ ਹੇਰਾਫੇਰੀ ਕਰ ਰਿਹਾ ਹੈ। ਉੱਥੇ ਹੀ ਯੂ-ਟਿਊਬਰ ਗੌਰਵ ਵਸਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਗੌਰਵ ਦਾ ਕਹਿਣਾ ਹੈ ਕਿ ਉਸ ਨੇ ਦਾਨ ਦੀ ਸਾਰੀ ਰਕਮ ਕਾਂਤਾ ਪ੍ਰਸਾਦ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਹੈ।

ਇਸ ਸਾਰੇ ਮਾਮਲੇ ਵਿੱਚ ਗੌਰਵ ਵਾਸਨ ਨੇ ਆਪਣਾ ਪੱਖ ਪੇਸ਼ ਕਰਦਿਆਂ ਆਪਣੇ ਖਾਤਿਆਂ ਦਾ ਵੇਰਵਾ ਵੀ ਸਾਂਝਾ ਕੀਤਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਪਹਿਲੇ ਦਿਨ ਆਪਣੇ ਅਕਾਉਂਟ ਦੇ ਵੇਰਵੇ ਲੋਕਾਂ ਨਾਲ ਸਾਂਝੇ ਕੀਤੇ, ਜਿਸ ਵਿੱਚ ਲੋਕਾਂ ਨੇ ਬਾਬੇ ਦੀ ਮਦਦ ਲਈ ਪੈਸੇ ਭੇਜੇ। ਗੌਰਵ ਇਹ ਵੀ ਕਹਿੰਦਾ ਹੈ ਕਿ ਉਸ ਕੋਲ ਪੇਟੀਐਮ ਨਹੀਂ ਹੈ, ਇਸ ਲਈ ਉਸ ਨੇ ਆਪਣੀ ਪਤਨੀ ਦਾ ਪੇਟੀਐਮ ਵੇਰਵਾ ਸਾਂਝਾ ਕੀਤਾ ਅਤੇ ਲੋਕਾਂ ਨੇ ਪੇਟੀਐਮ ਵਿੱਚ ਪੈਸੇ ਭੇਜ ਦਿੱਤੇ, ਅਤੇ ਸਾਰੇ ਪੈਸੇ ਬਾਬੇ ਨੂੰ ਦੇ ਦਿੱਤੇ ਗਏ ਹਨ। ਸਾਰੇ ਮਾਮਲੇ ਨੂੰ ਲੈ ਕੇ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ 25 ਅਕਤੂਬਰ ਨੂੰ ਲਕਸ਼ਿਆ ਚੌਧਰੀ ਨਾਮ ਦੀ ਇਕ ਯੂ-ਟਿਊਬਰ ਨੇ ਇੱਕ ਵੀਡੀਓ ਬਣਾਇਆ ਜਿਸ ਵਿੱਚ ਗੌਰਵ ‘ਤੇ ਬਾਬੇ ਨਾਲ ਪੈਸੇ ਸਬੰਦੀ ਧੋਖਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਵੀਡੀਓ ‘ਚ ਬਾਬਾ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੇ ਮੈਨੇਜਰ ਤੁਸ਼ਾਂਤ ਨੇ ਵੀ ਆਪਣੀ ਗੱਲ ਰੱਖੀ ਸੀ ਕਿ ਗੌਰਵ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ। ਪਹਿਲੀ ਵੀਡੀਓ ਦੇ ਵਾਇਰਲ ਹੋਣ ਤੋਂ ਅਗਲੇ ਹੀ ਦਿਨ ਤੋਂ ਤੁਸ਼ਾਂਤ ਬਾਬੇ ਦੇ ਨਾਲ ਹੈ ਅਤੇ ਹੁਣ ਬਾਬੇ ਦਾ ਸਾਰਾ ਕਾਰੋਬਾਰ ਉਸ ਦੁਆਰਾ ਚਲਾਇਆ ਜਾਂਦਾ ਹੈ। ਲਕਸ਼ਿਆ ਚੌਧਰੀ ਦੇ ਵੀਡੀਓ ਜਾਰੀ ਕਰਨ ਦੇ ਅਗਲੇ ਹੀ ਦਿਨ ਗੌਰਵ ਬਾਬੇ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ 2 ਲੱਖ 33 ਹਜ਼ਾਰ 677 ਰੁਪਏ ਦਾ ਚੈੱਕ ਦਿੱਤਾ। ਗੌਰਵ ਨੇ ਚੈੱਕ ਦੇ ਵੇਰਵਿਆਂ ਦੇ ਨਾਲ ਨਾਲ ਬਾਬੇ ਨੂੰ ਦਿੱਤੇ ਬਾਕੀ ਪੈਸਿਆਂ ਦਾ ਵੇਰਵਾ ਵੀ ਸਾਂਝਾ ਕੀਤਾ ਹੈ।

The post Baba Ka Dhaba : ਘਪਲੇ ਦੇ ਦੋਸ਼ਾਂ ਤੋਂ ਨਾਖੁਸ਼ ਯੂਟਿਊਬਰ ਗੌਰਵ ਨੇ ਬੈਂਕ ਸਟੇਟਮੈਂਟ ਜਾਰੀ ਕਰ ਕਿਹਾ- ‘ਮੈਂ ਸਾਰੇ ਪੈਸੇ ਦਿੱਤੇ’ appeared first on Daily Post Punjabi.