ਗੁਰੂਗ੍ਰਾਮ ਪੁਲਿਸ ਨੇ ਇਕ ਅੰਨ੍ਹੇ ਕਤਲਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪਤਨੀ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਰਵਾ ਦਿੱਤਾ ਤੇ ਉਸਦੀ ਵਜ੍ਹਾ ਬਣੀ ਪਤੀ ਦੀ ਕਰੋੜਾਂ ਦੀ ਪ੍ਰਾਪਰਟੀ ਅਤੇ ਆਸ਼ਿਕ ਨਾਲ ਵਿਆਹ ਰਚਾਉਣ ਦਾ ਉਸ ਦਾ ਸੁਪਨਾ ਸੀ।
ਦੋਸ਼ੀਆਂ ਨੇ ਦੋਸਤ ਦੇ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਲਈ ਆਪਣੇ ਦੋਸਤ ਨਾਲ ਮਿਲ ਕੇ ਪ੍ਰੇਮਿਕਾ ਦੇ ਪਤੀ ਨੂੰ ਹੀ ਮਾਰ ਦਿੱਤਾ। ਘਟਨਾ ਗੁਰੂਗ੍ਰਾਮ ਦੇ ਪਾਲਮ ਵਿਹਾਰ ਇਲਾਕੇ ਦੀ ਹੈ ਜਿਥੇ 29-30 ਅਕਤੂਬਰ ਦੀ ਰਾਤ ਨੂੰ ਨਿਰਮਾਣਅਧੀਨ ਇਮਾਰਤ ਵਿਚ ਸੌਂ ਰਹੇ ਪ੍ਰਾਪਰਟੀ ਡੀਲਰ ਧਰਮੇਸ਼ ਦੀ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿੱਤੀ ਸੀ। ਦੋਸ਼ੀ ਦੀ ਪਚਾਣ ਮੁਹੰਮਦੀਨ ਵਜੋਂ ਹੋਈ ਹੈ। ਜਦੋਂ ਗੁਰੂਗ੍ਰਾਮ ਪੁਲਿਸ ਨੇ ਦੋਸ਼ੀ ਤੋਂ ਪੁੱਛਗਿਛ ਕੀਤੀ ਤਾਂ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਮ੍ਰਿਤਕ ਕਿੱਥੇ ਸੁੱਤਾ ਪਿਆ ਹੈ ਅਤੇ ਕਦੋਂ ਪ੍ਰੇਮੀ ਨੇ ਉਸ ਦੇ ਪਤੀ ਨੂੰ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾਉਣਾ ਹੈ, ਮ੍ਰਿਤਕ ਧਰਮੇਸ਼ ਦੀ ਪਤਨੀ ਨੀਤੂ ਨੇ ਖੁਦ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਆਸ਼ਿਕ ਨਾਲ ਮਿਲ ਕੇ ਪ੍ਰਾਪਰਟੀ ਡੀਲਰ ਧਰਮੇਸ਼ ਨੂੰ ਸੌਂਦੇ ਸਮੇਂ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ।
ਪ੍ਰੀਤਪਾਲ ਸਿੰਘ (ਏ.ਸੀ.ਪੀ. ਕ੍ਰਾਈਮ) ਪੁਲਿਸ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨਜਾਇਜ਼ ਸਬੰਧਾਂ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਤਕਰਾਰ ਚੱਲ ਰਹੀ ਸੀ ਅਤੇ ਇਸੇ ਕਾਰਨ ਮ੍ਰਿਤਕ ਪ੍ਰਾਪਰਟੀ ਡੀਲਰ ਧਰਮੇਸ਼ ਪਿਛਲੇ 3 ਦਿਨਾਂ ਤੋਂ ਰਾਤ ਨੂੰ ਆਪਣੇ ਉਸਾਰੀ ਅਧੀਨ ਘਰ ਵਿੱਚ ਹੀ ਸੌਂ ਰਿਹਾ ਸੀ। ਉਸ ਦੀ ਪਤਨੀ ਨੀਤੂ ਨੇ ਇਸ ਦਾ ਫਾਇਦਾ ਉਠਾਇਆ, ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ। ਮ੍ਰਿਤਕ ਦੀ ਪਤਨੀ ਨੀਤੂ ਨੇ ਬਬਲੂ ਖਾਨ ਨੂੰ ਸੂਚਨਾ ਦਿੱਤੀ ਅਤੇ ਬਬਲੂ ਆਪਣੇ ਇਕ ਸਾਥੀ ਮੋਹਮੂਦੀਨ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ।
ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਪਤਨੀ ਨੇ ਆਪਣੇ ਪ੍ਰੇਮੀ ਬਬਲੂ ਖਾਨ ਨੂੰ 56 ਤੋਲੇ ਸੋਨਾ ਵੀ ਦਿੱਤਾ ਹੈ, ਯਾਨੀ ਕਿ 32 ਲੱਖ ਤੋਂ ਵੱਧ ਦੇ ਗਹਿਣੇ ਵੀ ਬਬਲੂ ਖਾਨ ਨੂੰ ਦਿੱਤੇ ਹਨ, ਜਿਸ ਨਾਲ ਬਬਲੂ ਉਸ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਸਕੇ ਅਤੇ ਫਿਰ ਬਾਅਦ ਵਿੱਚ ਉਸਦਾ ਪਤੀ ਬਣ ਸਕੇ। ਸ਼ੁਰੂਆਤ ਵਿਚ ਨੀਤੂ ਨੇ ਆਪਣਾ ਜੁਰਮ ਨਹੀਂ ਕਬੂਲਿਆ ਪਰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਸਾਰੇ ਰਹੱਸਾਂ ਤੋਂ ਪਰਦਾ ਹਟਾ ਦਿੱਤਾ ਤੇ ਜੁਰਮ ਨੂੰ ਕਬੂਲ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: