ਫਿਰੋਜ਼ਪੁਰ ਵਿਚ ਇਕ ਵਿਅਕਤੀ ਨੇ ਬੇਟੀ, ਭਤੀਜੇ ਤੇ ਭਰਾ ਨੂੰ ਲੈ ਕੇ ਕਾਰ ਸਣੇ ਨਹਿਰ ਵਿਚ ਛਾਲ ਮਾਰ ਦਿੱਤੀ। ਕਾਫੀ ਘੰਟੇ ਰੈਸਕਿਊ ਦੇ ਬਾਅਦ ਕਾਰ ਨਹਿਰ ਵਿਚੋਂ ਕੱਢੀ ਗਈ। ਕਾਰ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਵਿਅਕਤੀ ਨੇ ਵੀਡੀਓ ਬਣਾਇਆ ਹੈ। ਇਸ ਵਿਚ ਉਸ ਨੇ ਪਤਨੀ ਦੇ ਇਲਾਕੇ ਦੇ ਹੀ ਇਕ ਫਾਈਨਾਂਸਰ ਨਾਲ ਨਾਜਾਇਜ਼ ਸਬੰਧਾਂ ਦੇ ਦੋਸ਼ ਲਗਾਏ ਹਨ। ਨਾਲ ਹੀ ਕਿਹਾ ਕਿ ਉਸ ਦੀ ਸੱਸ ਤੇ ਸਾਲ ਉਸ ਦਾ ਘਰ ਨਹੀਂ ਵਸਣ ਦੇ ਰਹੇ।
ਫਿਰੋਜ਼ਪੁਰ ਦੇ ਮੁਹੱਲਾ ਬੁਧਵਾਰਾ ਵਾਸੀ ਜਸਵਿੰਦਰ ਸਿੰਘ (37) ਆਪਣੀ ਕਾਰ ਵਿਚ ਭਰਾ ਹਰਪ੍ਰੀਤ ਸਿੰਘ (40) ਆਪਣੀ ਬੇਟੀ ਗੁਰਲੀਨ ਕੌਰ ਤੇ ਭਤੀਜੇ ਅਗਮ ਨਾਲ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ। ਘਲਖੁਰਦ ਕੋਲ ਅਚਾਨਕ ਜਸਵਿੰਦਰ ਨੇ ਕਾਰ ਲੈ ਕੇ ਨਹਿਰ ਵਿਚ ਛਲਾਂਗ ਲਗਾ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਰੈਸਕਿਊ ਆਪ੍ਰੇਸ਼ਨ ਚਲਾ ਕੇ ਸਾਰਿਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਭਰਾ ਜਸਵਿੰਦਰ ਨੇ ਦੱਸਿਆ ਕਿ ਉਸ ਦੀ ਭਰਜਾਈ ਕਾਲਾ ਸੰਧੂ ਨਾਂ ਦੇ ਫਾਈਨਾਂਸਰ ਨਾਲ ਰਹਿਣ ਲੱਗ ਪਈ ਸੀ। ਕਾਲਾ ਸੰਧੂ ਨੇ ਉਸ ਨੂੰ ਇਲਾਕੇ ਵਿੱਚ ਵੱਖਰਾ ਕਮਰਾ ਦਿੱਤਾ ਹੋਇਆ ਸੀ। ਭਾਬੀ ਦੀ ਮਾਂ ਤੇ ਭੈਣ ਨੇ ਵੀ ਉਸਦਾ ਸਾਥ ਦਿੱਤਾ। ਭਰਾ ਜਸਵਿੰਦਰ ਨੇ ਕਾਲਾ ਸੰਧੂ ਨੂੰ ਫੋਨ ਕਰਕੇ ਉਸ ਦੀ ਪਤਨੀ ਨੂੰ ਘਰ ਵਾਪਸ ਭੇਜਣ ਲਈ ਕਿਹਾ ਸੀ। ਉਸ ਦੇ ਬੱਚੇ ਆਪਣੀ ਮਾਂ ਤੋਂ ਬਿਨਾਂ ਅਨਾਥਾਂ ਵਾਲਾ ਜੀਵਨ ਜੀਅ ਰਹੇ ਸਨ। ਇਸ ਤੋਂ ਬਾਅਦ ਕਾਲਾ ਸੰਧੂ ਗੁੱਸੇ ‘ਚ ਆ ਗਿਆ ਅਤੇ ਉਸ ਨੇ ਜਸਵਿੰਦਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਜਸਵਿੰਦਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ। ਜਿਸ ‘ਚ ਉਨ੍ਹਾਂ ਕਿਹਾ ਕਿ ਅੱਜ ਮੈਂ ਮੌਤ ਦੇ ਨੇੜੇ ਆਪਣੀ ਮੰਜ਼ਿਲ ‘ਤੇ ਪਹੁੰਚ ਗਿਆ ਹਾਂ। ਬੱਚੇ ਮੇਰੇ ਨਾਲ ਸੌਂ ਰਹੇ ਸਨ, ਪਰ ਹੁਣ ਉਹ ਵੀ ਜਾਗ ਚੁੱਕੇ ਹਨ। ਉਸ ਨੇ ਕਈ ਵਾਰ ਲਾਈਵ ਹੋ ਕੇ ਆਪਣਾ ਦਰਦ ਦੱਸਿਆ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਜਸਵਿੰਦਰ ਨਾਲ ਕਾਰ ‘ਚ ਉਸ ਦੀ ਬੇਟੀ ਅਤੇ ਭਤੀਜਾ ਵੀ ਬੈਠੇ ਸਨ, ਵੀਡੀਓ ‘ਚ ਬੱਚਿਆਂ ਨੇ ਵੀ ਕਿਹਾ ਕਿ ਉਹ ਜਿਊਣਾ ਨਹੀਂ ਚਾਹੁੰਦੇ।
ਜਸਵਿੰਦਰ ਨੇ ਦੱਸਿਆ ਕਿ ਕਾਲਾ ਸੰਧੂ ਨੇ ਉਸ ਦੀ ਪਤਨੀ ਨੂੰ ਮਹਿੰਗੇ ਸੂਟ ਦੀ ਆਦਤ ਪਾ ਦਿੱਤੀ ਸੀ। 3 ਸਾਲ ਤੱਕ ਉਹ ਕਾਲਾ ਸੰਧੂ ਨਾਲ ਸੀ। ਮੈਂ ਆਪਣੀ ਪਤਨੀ ਨੂੰ ਸੱਚਮੁੱਚ ਪਿਆਰ ਕਰਦਾ ਸੀ। ਸੱਸ ਅਤੇ ਨਨਾਣ ਉਸ ਨੂੰ ਨਸ਼ੇੜੀ ਕਹਿੰਦੇ ਸਨ, ਜਦਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਅੱਜ ਉਸ ਨੇ ਆਪਣੀ ਪਤਨੀ ਦੇ ਦੁੱਖ ਵਿੱਚ ਸ਼ਰਾਬ ਪੀ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮਰਨ ਤੋਂ ਪਹਿਲਾਂ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਸਵਿੰਦਰ ਬਹੁਤ ਤੇਜ਼ ਕਾਰ ਚਲਾ ਰਿਹਾ ਸੀ। ਬੱਚੇ ਇਕੱਠੇ ਬੈਠੇ ਸਨ ਜੋ ਕਹਿ ਰਹੇ ਸਨ ਕਿ ਪਾਪਾ, ਗੱਡੀ ਹੌਲੀ ਚਲਾਓ। ਜਸਵਿੰਦਰ ਨੇ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਮੋਮਬੱਤੀ ਮਾਰਚ ਕੱਢਿਆ ਜਾਵੇ।