ਲੁਧਿਆਣਾ ਵਿਚ ਇਕ ਪੁੱਤ ਨੇ ਆਪਣੇ ਪਿਤਾ ਨੂੰ ਇੱਟਾਂ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿਛਲੇ ਦਿਨੀਂ ਨੌਜਵਾਨ ਨੇ ਪਿਤਾ ਨੂੰ ਕੁੱਟਿਆ ਸੀ। ਪੀੜਤ ਵਿਅਕਤੀ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਘਟਨਾ ਹੰਬੜਾਂ ਦੇ ਗਰੇਵਾਲ ਕਾਲੋਨੀ ਦੀ ਹੈ। ਮ੍ਰਿਤਕ ਦੀ ਪਛਾਣ ਰੰਜਨ ਚੌਹਾਨ ਵਜੋਂ ਹੋਈ ਹੈ।
ਰੰਜਨ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਦੇਵਰੀਆ ਦਾ ਰਹਿਣ ਵਾਲਾ ਹੈ। ਮਰਨ ਵਾਲੇ ਰੰਜਨ ਨੇ ਆਪਣੇ ਪੁੱਤ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ। ਪੁੱਤ ਨੇ ਗੁੱਸੇ ਵਿਚ ਆ ਕੇ ਰੰਜਨ ਨੂੰ ਇੱਟਾਂ ਨਾਲ ਮਾਰਿਆ ਤੇ ਜ਼ਖਮੀ ਕਰ ਦਿੱਤਾ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਲਾਡੋਵਾਲ ਦੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਰੰਜਨ ਦਾ ਪੁੱਤ ਰਮਾਕਾਂਤ ਬਹੁਤ ਸ਼ਰਾਬ ਪੀਂਦਾ ਹੈ। ਲੋਕਾਂ ਨੇ ਦੱਸਿਆ ਕਿ ਰਮਾਕਾਂਤ ਸਵੇਰੇ ਉੱਠਦੇ ਹੀ ਸ਼ਰਾਬ ਪੀਣ ਲੱਗ ਜਾਂਦਾ ਸੀ। ਬੀਤੀ ਰਾਤ ਦੋ ਦਿਨ ਪਹਿਲਾਂ ਪਿਤਾ ਰੰਜਨ ਚੌਹਾਨ ਨੇ ਪੁੱਤਰ ਰਮਾਕਾਂਤ ਨੂੰ ਸ਼ਰਾਬ ਪੀਣ ਅਤੇ ਪਰਿਵਾਰ ਚਲਾਉਣ ਵਿੱਚ ਮਦਦ ਕਰਨ ਲਈ ਕਿਹਾ।
ਨਸ਼ੇ ‘ਚ ਧੁੱਤ ਦੋਸ਼ੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀ ਨੇ ਇੱਟ ਚੁੱਕ ਲਈ ਅਤੇ ਪਿਤਾ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦਖਲ ਦੇ ਕੇ ਰੰਜਨ ਚੌਹਾਨ ਨੂੰ ਛੁਡਵਾਇਆ। ਉਹ ਉਸ ਨੂੰ ਹਸਪਤਾਲ ਲੈ ਗਏ ਅਤੇ ਇਲਾਜ ਤੋਂ ਬਾਅਦ ਘਰ ਲੈ ਆਏ।
ਸ਼ੁੱਕਰਵਾਰ ਰਾਤ ਨੂੰ ਰੰਜਨ ਦੀ ਸਿਹਤ ਵਿਗੜਨ ਲੱਗੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ਨੀਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪੁਲਿਸ ਨੇ ਰਮਾਕਾਂਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: