ਲੁਧਿਆਣਾ: ਪੰਜਾਬ ਦੇ ਜ਼ਿਲਾ ਲੁਧਿਆਣਾ ‘ਚ ਬੁਲੇਟ ਬਾਈਕ ਚੋਰ ਗਿਰੋਹ ਸਰਗਰਮ ਹੋ ਗਿਆ ਹੈ। ਹਾਲ ਹੀ ‘ਚ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ। ਚੋਰ ਸਕਾਰਪੀਓ ਕਾਰ ਵਿੱਚ ਆਉਂਦੇ ਹਨ ਅਤੇ ਹੈਬੋਵਾਲ ਗੋਲ ਚੌਕ ਨੇੜੇ ਇੱਕ ਹੋਟਲ ਦੇ ਬਾਹਰ ਖੜੀ ਬੁਲੇਟ ਬਾਈਕ ਆਸਾਨੀ ਨਾਲ ਚੋਰੀ ਕਰ ਕੇ ਲੈ ਜਾਂਦੇ ਹਨ। ਇਹ ਪੂਰੀ ਘਟਨਾ ਹੋਟਲ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ‘ਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਚੋਰਾਂ ਦੀ ਕਾਰ ਦਾ ਨੰਬਰ PB-29 ਤੱਕ ਹੀ ਪੜ੍ਹਿਆ ਜਾ ਰਿਹਾ ਹੈ। ਬਾਕੀ ਨੰਬਰ CCTV ਵਿੱਚ ਨਹੀਂ ਆ ਸਕਿਆ ਹੈ। ਬੁਲੇਟ ਬਾਈਕ ਦੇ ਮਾਲਕ ਸੰਦੀਪ ਨੇ ਪੁਲਿਸ ਕੋਲ ਜਾ ਕੇ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸੰਦੀਪ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਉਸ ਤੋਂ ਬੁਲੇਟ ਬਾਈਕ ਲੈ ਕੇ ਗਿਆ ਸੀ। ਦੋਸਤ ਨੇ ਚੌਕ ‘ਤੇ ਇਕ ਹੋਟਲ ਨੇੜੇ ਬੁਲੇਟ ਬਾਈਕ ਨੂੰ ਖੜ੍ਹਾ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਸੰਦੀਪ ਦਾ ਦੋਸਤ ਵਾਪਸ ਆਇਆ ‘ਤਾਂ ਬੁਲੇਟ ਬਾਈਕ ਉੱਥੋਂ ਗਾਇਬ ਸੀ। ਇਹ ਦੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਬਾਈਕ ਨਾ ਮਿਲਣ ‘ਤੇ ਹੋਟਲ ਦਾ CCTV ਚੈੱਕ ਕੀਤਾ ਗਿਆ ਤਾਂ ਦੇਖਿਆ ਗਿਆ ਕਿ 2 ਬੰਦੇ ਸਕਾਰਪੀਓ ਕਾਰ ‘ਤੋਂ ਉਤਰੇ ਅਤੇ ਬਾਈਕ ਚੋਰੀ ਕਰ ਕੇ ਲੈ ਗਏ। ਬਾਈਕ ਚੋਰੀ ਕਰਨ ਵਾਲੇ ਬਦਮਾਸ਼ਾਂ ਮਾਸਕ ਨਾਲ ਮੂੰਹ ਲੁਕੋ ਕੇ ਬੈਠੇ ਸਨ। ਜਿਸ ਕਰਕੇ ਚੋਰਾਂ ਦੀ ਪਛਾਣ ਨਹੀਂ ਹੋ ਸਕੀ। ਥਾਣਾ ਹੈਬੋਵਾਲ ਦੀ ਪੁਲੀਸ ਨੇ ਸੰਦੀਪ ਦੀ ਸ਼ਿਕਾਇਤ ਦਰਜ ਕਰ ਲਈ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਵਾਲਮਾਰਟ ਸਟੋਰ ‘ਚ ਅੰਨ੍ਹੇਵਾਹ ਫਾਇਰਿੰਗ, 10 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਇਲਾਕਾ ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੱਸ ਦਈਏ ਕਿ ਥਾਣਾ ਹੈਬੋਵਾਲ ਦੇ ਇਲਾਕੇ ‘ਚ ਚੋਰੀ ਦੀਆਂ ਘਟਨਾਵਾਂ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਲੋਕਾਂ ਅਨੁਸਾਰ ਇਲਾਕੇ ਵਿੱਚ ਪੁਲਿਸ ਗਸ਼ਤ ਨਹੀਂ ਕਰ ਰਹੀ, ਜਿਸ ਕਾਰਨ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: