ਸੁਪਰੀਮ ਕੋਰਟ ਬਾਰੇ ਜਾਣਕਾਰੀ ਹਾਸਲ ਕਰਨਾ ਹੁਣ ਬਹੁਤ ਆਸਾਨ ਹੋ ਗਿਆ ਹੈ। ਵੀਰਵਾਰ ਤੋਂ RTI ਅਰਜ਼ੀਆਂ ਦਾਇਰ ਕਰਨ ਲਈ ਪੋਰਟਲ ਸ਼ੁਰੂ ਹੋ ਗਿਆ ਸੀ। ਸੁਪਰੀਮ ਕੋਰਟ ਤੋਂ ਔਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਲਈ, ਤੁਸੀਂ ਇਸ registry.sci.gov.in/rti_app ਪੋਰਟਲ ‘ਤੇ ਜਾ ਕੇ ਅਰਜ਼ੀ ਦੇ ਸਕਦੇ ਹੋ।
ਇਸ ਦਾ ਐਲਾਨ ਕਰਦੇ ਹੋਏ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ, ਪੋਰਟਲ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। CJI ਨੇ ਕਿਹਾ ਕਿ ਆਨਲਾਈਨ ਪੋਰਟਲ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਸੁਪਰੀਮ ਕੋਰਟ ਦੇ ਜਵਾਬਾਂ ਨੂੰ ਸੁਚਾਰੂ ਬਣਾਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸਬੰਧ ਵਿੱਚ RTI ਅਰਜ਼ੀਆਂ ਡਾਕ ਰਾਹੀਂ ਹੀ ਦਾਇਰ ਕੀਤੀਆਂ ਜਾਂਦੀਆਂ ਸਨ। ਪਰ ਹੁਣ ਔਨਲਾਈਨ RTI ਪੋਰਟਲ ਰਾਹੀਂ ਇਹ ਆਸਾਨ ਹੋ ਗਿਆ ਹੈ।
ਦੱਸ ਦੇਈਏ ਕਿ CJI ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਵਿਦਿਆਰਥੀ ਆਕ੍ਰਿਤੀ ਅਗਰਵਾਲ ਅਤੇ ਲਕਸ਼ਯ ਪੁਰੋਹਿਤ ਦੁਆਰਾ ਦਾਇਰ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ ਵਿੱਚ ਸੁਪਰੀਮ ਕੋਰਟ ਵਿੱਚ RTI ਅਰਜ਼ੀਆਂ ਨੂੰ ਔਨਲਾਈਨ ਦਾਇਰ ਕਰਨ ਲਈ ਇੱਕ ਔਨਲਾਈਨ ਪਲੇਟਫਾਰਮ ਦੀ ਮੰਗ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: