ਅੰਮ੍ਰਿਤਸਰ ਵਿਚ ਲੁਟੇਰਿਆਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੰਮ੍ਰਿਤਸਰ ਦੇ ਰਈਆ ਸਥਿਤ ਗਲੀ ਲਾਇਲਪੁਰੀ ਵਿੱਚ ਲੁਟੇਰਿਆ ਨੇ ਘਰ ਵਿੱਚ ਦਾਖਲ ਹੋ ਕੇ ਡੇਢ ਕਿਲੋ ਸੋਨਾ ਅਤੇ 1.50 ਲੱਖ ਰੁਪਏ ਲੁੱਟਣ ਦੇ ਨਾਲ ਹੀ ਘਰ ‘ਚ ਮੌਜੂਦ ਲੜਕੇ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਜ਼ਖਮੀ ਯੁਵਰਾਜ ਨੂੰ ਬਕਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਸਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ। ਯੁਵਰਾਜ ਦੀ ਮਾਤਾ ਸਿਮੀ ਨੇ ਦੱਸਿਆ ਕਿ ਉਕਤ ਨੌਜਵਾਨ ਲੁਟੇਰੇ ਘਰ ਆ ਕੇ ਪਰਿਵਾਰ ਨੂੰ ਗਾਲ੍ਹਾਂ ਕੱਢਣ ਲੱਗ ਪਏ। ਲੁਟੇਰਿਆਂ ਨੇ ਕਿਹਾ ਕਿ ਸਿਮੀ ਦੇ ਪਤੀ ਰਵੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਹ ਉਸਦੀ ਭਰਪਾਈ ਕਰਨਗੇ।
ਦੱਸ ਦੇਈਏ ਕਿ ਰਵੀ ਇਸ ਵੇਲੇ ਵਿਦੇਸ਼ ਵਿਚ ਰਹਿ ਰਿਹਾ ਹੈ। ਇਸ ਘਟਨਾ ਤੋਂ ਬਾਅਦ ਰਈਆ ਸ਼ਹਿਰ ਅਤੇ ਇਸਦੇ ਆਸ ਪਾਸ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। DSP ਹਰਕ੍ਰਿਸ਼ਨ ਸਿੰਘ ਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਯਾਦਵਿੰਦਰ ਸਿੰਘ ਵੱਲੋਂ ਮੌਕੇ `ਤੇ ਹਸਪਤਾਲ ਪੁੱਜ ਕੇ ਲੜਕੇ ਅਤੇ ਮਾਤਾ ਦੇ ਬਿਆਨ ਦਰਜ ਕੀਤੇ ਗਏ। ਜ਼ਖ਼ਮੀ ਯੁਵਰਾਜ ਨੇ ਦੱਸਿਆ ਕਿ ਹਥਿਆਰਬੰਦ ਨੌਜਵਾਨ ਜਾਂਦੇ ਸਮੇਂ ਉਸਦਾ ਆਈਫੋਨ 13 ਅਤੇ ਉਸਦੀ ਭੈਣ ਕੋਲੋ ਆਈਫੈਨ 11 ਵੀ ਨਾਲ ਲੈ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: