ਸ਼ਰਧਾ ਵਾਲਕਰ ਦੇ ਕਤਲਕਾਂਡ ਵਿੱਚ ਕਈ ਖੁਲਾਸੇ ਹੋ ਰਹੇ ਹਨ। ਇਸ ਕਤਲਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਤੋਂ ਪੁੱਛਗਿੱਛ ਅਤੇ ਪੋਲੀਗ੍ਰਾਫ ਟੈਸਟ ਮਗਰੋਂ ਲਗਾਤਾਰ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ । ਪੁੱਛਗਿੱਛ ਦੌਰਾਨ ਆਫਤਾਬ ਨੇ ਪਹਿਲੀ ਵਾਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਜੇਕਰ ਸ਼ਰਧਾ ਦੇ ਕਤਲ ਦੇ ਦੋਸ਼ ਵਿੱਚ ਉਸ ਨੂੰ ਫਾਂਸੀ ਵੀ ਦੇ ਦਿੱਤੀ ਜਾਵੇ ਤਾਂ ਵੀ ਉਸ ਨੂੰ ਕੋਈ ਪਛਤਾਵਾ ਨਹੀਂ ਹੋਵੇਗ। ਉਸਨੇ ਕਿਹਾ ਕਿ ਜਦੋਂ ਉਹ ਸਵਰਗ ਵਿੱਚ ਜਾਵੇਗਾ ਤਾਂ ਉਸ ਨੂੰ ਕੋਈ ਹੋਰ ਮਿਲ ਜਾਵੇਗੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਦੱਸਿਆ ਕਿ ਸ਼ਰਧਾ ਨਾਲ ਰਿਲੇਸ਼ਨਸ਼ਿਪ ਦੌਰਾਨ ਉਸ ਦੇ 20 ਤੋਂ ਵੱਧ ਹਿੰਦੂ ਕੁੜੀਆਂ ਨਾਲ ਸਬੰਧ ਸਨ ।
ਇਸ ਤੋਂ ਅੱਗੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇੱਕ ਐਪ ‘ਤੇ ਹਿੰਦੂ ਲੜਕੀਆਂ ਨੂੰ ਲੱਭ ਕੇ ਫਸਾਉਂਦਾ ਸੀ । ਸ਼ਰਧਾ ਨੂੰ ਮਾਰਨ ਤੋਂ ਬਾਅਦ ਉਹ ਇੱਕ ਕੁੜੀ ਨੂੰ ਆਪਣੇ ਕਮਰੇ ਵਿੱਚ ਲੈ ਕੇ ਆਇਆ ਸੀ, ਉਹ ਵੀ ਹਿੰਦੂ ਸੀ। ਜਿਸ ਨੂੰ ਉਸ ਨੇ ਸ਼ਰਧਾ ਦੀ ਅੰਗੂਠੀ ਤੋਹਫ਼ੇ ਵਿੱਚ ਦਿੱਤੀ । ਉਸਨੇ ਕਿਹਾ ਕਿ ਉਸਨੂੰ ਸ਼ਰਧਾ ਨੂੰ ਮਾਰਨ ਅਤੇ ਉਸਦੀ ਲਾਸ਼ ਦੇ ਟੁਕੜੇ-ਟੁਕੜੇ ਕਰਨ ਦਾ ਕੋਈ ਪਛਤਾਵਾ ਨਹੀਂ ਹੈ ।
ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਲੀਗ੍ਰਾਫ ਟੈਸਟ ਵਿੱਚ ਆਫਤਾਬ ਨੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਵੀ ਕੀਤੇ ਹਨ। ਪੁਲਿਸ ਨਾਰਕੋ ਟੈਸਟ ਤੋਂ ਬਾਅਦ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਨਾ ਚਾਹੁੰਦੀ ਹੈ । ਉਸ ਨੇ ਪੋਲੀਗ੍ਰਾਫ਼ ਟੈਸਟ ਵਿੱਚ ਜੋ ਦੱਸਿਆ ਹੈ, ਉਹ ਜਾਂਚ ਵਿੱਚ ਕਾਫੀ ਮਦਦ ਕਰ ਰਿਹਾ ਹੈ। ਇਸ ਰਾਹੀਂ ਹੀ ਉਸ ਦੇ ਘਰੋਂ ਪੰਜ ਚਾਕੂ ਬਰਾਮਦ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: