ਵਾਰਾਣਸੀ ਵਿਚ ਭਤੀਜੇ ਦੀ ਬਾਰਾਤ ਵਿਚ ਡਾਂਸ ਕਰਦੇ ਸਮੇਂ ਚਾਚੇ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਤੇ ਕੁਝ ਹੀ ਸੈਕੰਡ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ। ਡਾਂਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਲਾੜੇ ਦਾ ਚਾਚਾ ਡਾਂਸ ਕਰਦੇ ਹੋਏ ਹੇਠਾਂ ਡਿੱਗ ਰਿਹਾ ਹੈ। ਇਸ ਤੋਂ ਪਹਿਲਾਂ ਲੋਕ ਕੁਝ ਸਮਝ ਪਾਉਂਦੇ ਉਸ ਦੀ ਮੌਤ ਹੋ ਗਈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬਾਰਾਤ ਵਾਰਾਣਸੀ ਤੋਂ ਲਖਨਊ ਵੱਲ ਜਾਣ ਵਾਲੀ ਸੀ। ਬਾਰਾਤ ਵਿਦਾ ਕਰਨ ਦੌਰਾਨ ਦੁਲਹੇ ਨੇ ਭੂਆ-ਚਾਚਾ ਸਣੇ ਕਈ ਲੋਕ ਡਾਂਸ ਕਰ ਰਹੇ ਸਨ। ਉਦੋਂ ਹੀ ਅਜਿਹੀ ਘਟਨਾ ਵਾਪਰੀ ਕਿ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲ ਗਿਆ। ਵਾਰਾਣਸੀ ਦੇ ਬਾੜੀ ਪਿਅਰੀ ਵਾਸੀ ਮਨੋਜ ਵਿਸ਼ਵਕਰਮਾ (40) ਆਪਣੇ ਭਤੀਜੇ ਦੇ ਵਿਆਹ ਵਿਚ ਮੰਡੂਆਡੀਹੂ ਆਏ ਹੋਏ ਸਨ। ਕੁਝ ਹੀ ਦੇਰ ਵਿਚ ਉਥੋਂ ਬਾਰਾਤ ਨਿਕਲਣ ਵਾਲੀ ਸੀ।
ਢੋਲ ਨਗਾੜਿਆਂ ‘ਤੇ ਪਰਿਵਾਰ ਵਾਲੇ ਖੁਸ਼ੀ ਨਾਲ ਨੱਚ ਰਹੇ ਸਨ। ਡਾਂਸ ਕਰਦੇ-ਕਰਦੇ ਮਨੋਜ ਵਿਸ਼ਵਕਰਮਾ ਨੂੰ ਚੱਕਰ ਆ ਜਾਂਦਾ ਹੈ ਤੇ ਉਹ ਅਚਾਨਕ ਡਿੱਗ ਜਾਂਦੇ ਹਨ। ਹਾਲਾਂਕਿ ਜਦੋਂ ਉਹ ਕੁਝ ਮਿੰਟਾਂ ਤੱਕ ਨਹੀਂ ਉਠਿਆ ਤਾਂ ਲੋਕਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਫਿਰ ਪਤਾ ਲੱਗਾ ਕਿ ਉਹ ਬੇਹੋਸ਼ ਹੈ। ਰਿਸ਼ਤੇਦਾਰ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮਨੋਜ ਵਿਸ਼ਵਕਰਮਾ ਬਹੁਤ ਹੀ ਮਿਲਨਸਾਰ ਵਿਅਕਤੀ ਸਨ। ਵਿਆਹਾਂ ਤੇ ਪਾਰਟੀਆਂ ਵਿਚ ਡਾਂਸ ਕਰਨ ਦਾ ਉਨ੍ਹਾਂ ਨੂੰ ਕਾਫੀ ਸ਼ੌਕ ਸੀ। ਉਹ ਅਕਸਰ ਆਪਣੇ ਫੇਸਬੁੱਕ ਪੇਜ ‘ਤੇ ਵਿਆਹ ਵਿਚ ਨੱਚਣ-ਗਾਉਣ ਦੀਆਂ ਵੀਡੀਓ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਸਨ।