ਪੰਜਾਬ ਦੇ ਜਲੰਧਰ ਸ਼ਹਿਰ ‘ਚ ਸ਼ਰਾਰਤੀ ਅਨਸਰਾਂ ਦਾ ਆਤੰਕ ਵੱਧਦਾ ਜਾ ਰਿਹਾ ਹੈ। ਸ਼ਹਿਰ ਦੇ ਪੌਸ਼ ਇਲਾਕੇ ਅਰਬਨ ਅਸਟੇਟ ‘ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਲੜਕੀ ਦਾ ਮੋਬਾਈਲ ਫੋਨ ਖੋਹ ਲਿਆ ਪਰ ਲੜਕੀ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਸਕੂਟੀ ‘ਤੇ ਸਵਾਰ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਜੋਤੀ ਨਗਰ ਨੇੜੇ ਲੁਟੇਰਿਆਂ ‘ਚੋਂ ਇਕ ਨੂੰ ਕਾਬੂ ਕਰ ਲਿਆ। ਜਦਕਿ 2 ਲੁਟੇਰੇ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਕਾਬੂ ਕੀਤੇ ਲੁਟੇਰੇ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਲੁਟੇਰਿਆਂ ਦੇ ਮੋਟਰਸਾਈਕਲ ‘ਚੋਂ ਇਕ ਦਾਤਾਰ ਬਰਾਮਦ ਹੋਈ ਹੈ। ਫੜੇ ਗਏ ਲੁਟੇਰੇ ਨੇ ਆਪਣਾ ਨਾਂ ਲਵਪ੍ਰੀਤ ਪੁੱਤਰ ਵਿਜੇ ਕੁਮਾਰ ਵਾਸੀ ਜਮਸ਼ੇਰ ਦੱਸਿਆ ਹੈ। ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਪਰ ਫਿਰ ਵੀ ਉਸ ਨੇ ਆਪਣੇ ਸਾਥੀਆਂ ਦੇ ਨਾਂ ਨਹੀਂ ਦੱਸੇ।
ਇਹ ਵੀ ਪੜ੍ਹੋ : YSR ਕਾਂਗਰਸ ਦਾ ਟਵਿੱਟਰ ਹੈਂਡਲ ਹੋਇਆ ਹੈਕ, ਕ੍ਰਿਪਟੋਕਰੰਸੀ ਨਾਲ ਜੁੜੇ ਪੋਸਟ ਕੀਤੇ ਟਵੀਟ
ਜਲੰਧਰ ਵਾਸੀ ਹਿਨਾ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਅਰਬਨ ਅਸਟੇਟ PPR ਮਾਰਕੀਟ ਦੇ ਅੱਗੇ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣਾ ਮੋਬਾਈਲ ਫ਼ੋਨ ਐਕਟਿਵਾ ਵਿੱਚ ਫਿੱਟ ਕੀਤੇ ਮੋਬਾਈਲ ਹੋਲਡਰ ਵਿੱਚ ਰੱਖਿਆ ਹੋਇਆ ਸੀ। ਲੁਟੇਰਿਆਂ ਨੇ ਉਸ ਨੂੰ ਤਿੰਨ-ਚਾਰ ਵਾਰ ਉਸਨੂੰ ਓਵਰਟੇਕ ਕੀਤਾ ਅਤੇ ਫਿਰ ਉਸ ਤੋਂ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ।
ਹਿਨਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਤੋਂ ਬਾਅਦ ਉਹ ਬੇਹੱਦ ਘਬਰਾ ਗਈ ਸੀ। ਪਰ ਬਾਅਦ ‘ਚ ਉਸਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਲੁਟੇਰੇ ਜੋਤੀ ਨਗਰ ਨੇੜੇ ਟ੍ਰੈਫਿਕ ਜਾਮ ਵਿਚ ਫਸ ਗਏ ਤਾਂ ਉਸ ਨੇ ਐਕਟਿਵਾ ਛੱਡ ਕੇ ਰੌਲਾ ਪਾਉਂਦੇ ਹੋਏ ਲੁਟੇਰੇ ਨੂੰ ਫੜ ਲਿਆ। ਲੁਟੇਰੇ ਨੇ ਉਸ ਨੂੰ ਤੇਜ਼ਧਾਰ ਹਥਿਆਰ ਵੀ ਦਿਖਾਏ। ਪਰ ਉਸਨੇ ਪਿੱਛਾ ਕਰਨਾ ਨਹੀਂ ਛੱਡਿਆ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
![](https://dailypost.in/wp-content/uploads/2022/10/WhatsApp-Image-2022-10-26-at-8.55.38-PM.jpeg)
ਜਦੋਂ ਲੋਕ ਲੁਟੇਰਿਆਂ ਨੂੰ ਫੜਨ ਲੱਗੇ ਤਾਂ ਦੋ ਲੁਟੇਰੇ ਮੋਟਰਸਾਈਕਲ ਛੱਡ ਕੇ ਭੱਜ ਗਏ। ਫੜੇ ਗਏ ਲੁਟੇਰੇ ਦੀ ਲੋਕਾਂ ਨੇ ਕੁੱਟਮਾਰ ਕੀਤੀ। ਉਹ ਆਪਣਾ ਨਾਂ ਨਹੀਂ ਦੱਸ ਰਿਹਾ ਸੀ। ਜਿਸ ‘ਤੋਂ ਬਾਅਦ ਲੋਕਾਂ ਨੇ ਉਸ ਦੀਆਂ ਜੇਬਾਂ ਦੀ ਤਲਾਸ਼ੀ ਲਈ ਤਾਂ ਉਸਦੀ ਜੇਬ ਵਿਚੋਂ ਉਸਦਾ ਆਧਾਰ ਕਾਰਡ ਅਤੇ ਮੋਟਰਸਾਈਕਲ ਦੀ RC ਮਿਲੀ, ਜਿਸ ਤੋਂ ਉਸ ਦੀ ਪਛਾਣ ਹੋਈ। ਲੋਕਾਂ ਨੇ ਬਾਅਦ ‘ਚ ਲੁਟੇਰੇ ਨੂੰ PCR ਟੀਮ ਦੇ ਹਵਾਲੇ ਕਰ ਦਿੱਤਾ ਅਤੇ PCR ਟੀਮ ਵੱਲੋਂ ਉਸ ਨੂੰ ਥਾਣਾ ਡਵੀਜ਼ਨ ਨੰਬਰ ਸੱਤ ਦੇ ਹਵਾਲੇ ਕਰ ਦਿੱਤਾ ਹੈ।