ਦੇਸ਼ ‘ਚ ਕਤਲ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਰਿਆਣਾ ਦੇ ਯਮੁਨਾਨਗਰ ‘ਚੋਂ ਵੀ ਅਜਿਹਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਹੈ। ਇੱਥੇ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਯਮੁਨਾਨਗਰ ‘ਚ ਯਮੁਨਾ ਦੇ ਕਿਨਾਰੇ ‘ਤੇ ਸੁੱਟ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਯਮੁਨਾਨਗਰ ਵਿਚ ਗ੍ਰੇ ਪੈਲੀਕਨ ਨੇੜੇ ਯਮੁਨਾ ਕਿਨਾਰੇ ਇੱਕ ਬੋਰੀ ‘ਚ ਲਾਸ਼ ਮਿਲਣ ਦੀ ਜਾਣਕਰੀ ਮਿਲਣ ‘ਤੇ ਯਮੁਨਾਨਗਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਬੋਰੀ ਨੂੰ ਜਦੋਂ ਖੋਲਿਆ ਗਿਆ ਤਾਂ ਉਸ ਵਿੱਚ 20 ਤੋਂ 25 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ। ਜਿਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਹਮਲੇ ਕੀਤੇ ਗਏ।
ਇਹ ਵੀ ਪੜ੍ਹੋ:ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਣੇ 6 ਗ੍ਰਿਫਤਾਰ
ਜਾਣਕਾਰੀ ਅਨੁਸਾਰ ਕਤਲ ਮ੍ਰਿਤਕ ਦੀ ਗਰਦਨ, ਕੰਨ ਅਤੇ ਸ਼ਰੀਰ ਦੇ ਹੋਰ ਕਈ ਅੰਗ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕੀਤਾ ਗਿਆ ਹੈ। ਮੌਕੇ ‘ਤੇ ਪਹੁੰਚੇ DSP ਯਮੁਨਾਨਗਰ ਕਮਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦੀ ਅਜਿਹੀ ਹਾਲਤ ਕਾਰਨ ਇਹ ਕਤਲ ਦਾ ਮਾਮਲਾ ਜਾਪਦਾ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋਈ ਹੈ। ਪੁਲਿਸ ਵੱਲੋਂ ਕਤਲ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: