ਦਿੱਲੀ ‘ਚ ਸਾਈਬਰ ਧੋਖਾਧੜੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਠੱਗਾਂ ਨੇ OTP ਪੁੱਛੇ ਜਾਂ ਕੋਈ ਲਿੰਕ ਭੇਜੇ ਬਿਨਾਂ ਇੱਕ ਕੰਪਨੀ ਦੇ ਬੈਂਕ ਖਾਤੇ ਵਿੱਚੋਂ 50 ਲੱਖ ਰੁਪਏ ਕੱਢ ਲਏ। ਕੰਪਨੀ ਦੀ ਸ਼ਿਕਾਇਤ ‘ਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦਿੱਲੀ ‘ਚ ਬਿਨਾਂ OTP ਅਤੇ ਲਿੰਕ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਦਾ ਇਹ ਪਹਿਲਾ ਮਾਮਲਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਨੇ ਦੱਸਿਆ ਕਿ ਠੱਗਾਂ ਵੱਲੋਂ ਨਾ ਤਾਂ ਕੋਈ ਲਿੰਕ ਭੇਜਿਆ ਗਿਆ ਅਤੇ ਨਾ ਹੀ ਵਨ ਟਾਈਮ ਪਾਸਵਰਡ ਮੰਗਿਆ ਗਿਆ। ਸ਼ਿਕਾਇਤਕਰਤਾ ਨੂੰ ਪਹਿਲੇ ਕੁਝ ਖਾਲੀ ਮੈਸੇਜ ਆਏ। ਇਸ ‘ਤੋਂ ਬਾਅਦ ਠੱਗਾਂ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਠੱਗ ਕਈ ਵਾਰ ਫੋਨ ਕਰਕੇ ਉਸ ਦਾ ਧਿਆਨ ਭਟਕਾਉਂਦੇ ਰਹੇ। ਫੋਨ ਕੱਟਣ ਤੋਂ ਬਾਅਦ ਸ਼ਿਕਾਇਤਕਰਤਾ ਹੈਰਾਨ ਰਹਿ ਗਿਆ ਜਦੋਂ ਉਸ ਦੇ ਫ਼ੋਨ ‘ਤੇ 50 ਲੱਖ ਰੁਪਏ ਦਾ RTGS ਦਾ ਮੈਸੇਜ ਆਇਆ।
ਇਹ ਵੀ ਪੜ੍ਹੋ:ਲੁਧਿਆਣਾ ‘ਚ ਸ਼ਰਮਨਾਕ ਘਟਨਾ, 4 ਨੌਜਵਾਨਾਂ ਨੇ ਨਾਬਾਲਗ ਲੜਕੀ ਨਾਲ ਕੀਤਾ ਜ਼ਬਰ-ਜਿਨਾਹ
ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਕਿਹਾ ਕਿ RTGS ਰਾਹੀਂ ਵੱਖ-ਵੱਖ ਖਾਤਿਆਂ ਵਿੱਚ ਪੈਸੇ ਭੇਜੇ ਗਏ ਹਨ। ਭਾਸਕਰ ਮੰਡਲ ਨਾਂ ਦੇ ਵਿਅਕਤੀ ਦੇ ਖਾਤੇ ‘ਚ 12 ਲੱਖ ਰੁਪਏ, ਅਵਿਜੀਤ ਗਿਰੀ ਦੇ 5 ਲੱਖ ਰੁਪਏ ਅਤੇ ਕਈ ਹੋਰ ਖਾਤਿਆਂ ‘ਚ 10-10 ਲੱਖ ਰੁਪਏ ਭੇਜੇ ਗਏ ਹਨ। ਪੁਲਿਸ ਵੱਲੋਂ ਸਾਰੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਇਸ ਮਾਮਲੇ ‘ਚ ਝਾਰਖੰਡ ਦੇ ਜਾਮਤਾਰਾ ਦੇ ਜੁੜੇ ਹੋਣ ਦਾ ਖਦਸ਼ਾ ਜਤਾਇਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਹੁਣ ਸਾਈਬਰ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਹੇ ਹਨ। ਸਿਮ ਐਕਟੀਵੇਸ਼ਨ ਦੇ ਨਾਂ ‘ਤੇ ਕਾਲ ਕਰਕੇ ਅਜਿਹਾ ਕੰਟਰੋਲ ਐਕਟੀਵੇਟ ਕਰਦੇ ਹਨ ਕਿ ਫੋਨ ਦਾ ਸਾਰਾ ਕੰਟਰੋਲ ਉਨ੍ਹਾਂ ਕੋਲ ਚਲਾ ਜਾਂਦਾ ਹੈ ਅਤੇ ਫਿਰ ਕਾਲ ਡਾਇਵਰਟ ਕਰਕੇ ਖਾਤੇ ‘ਚੋਂ ਪੈਸੇ ਕਢਵਾ ਲੈਂਦੇ ਹਨ ਅਤੇ ਇਹ ਜਾਣਕਾਰੀ ਵੀ ਫੋਨ ਕੱਟਣ ‘ਤੇ ਹੀ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: