ਮਰੀਜਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਹਿਮਾਚਲ ਦੇ ਮੰਡੀ ਜ਼ਿਲੇ ਦੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਹੁਣ ਡਰੋਨ ਰਾਹੀਂ ਚੰਡੀਗੜ੍ਹ ਅਤੇ ਮੋਹਾਲੀ ਸਥਿਤ ਲੈਬਾਂ ‘ਚ ਪਹੁੰਚਾਏ ਜਾਣਗੇ। ਜ਼ਿਲ੍ਹੇ ਵਿੱਚ ਡਰੋਨ ਰਾਹੀਂ ਸੈਂਪਲ ਭੇਜਣ ਦੀ ਇਹ ਕਵਾਇਦ 3 ਜਨਵਰੀ ‘ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਮੰਡੀ ਜ਼ਿਲਾ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਜੋਗਿੰਦਰਨਗਰ ਪ੍ਰਸ਼ਾਸਨ ਡਰੋਨ ਰਾਹੀਂ ਮਰੀਜ਼ਾਂ ਦੇ ਸੈਂਪਲ ਮੋਹਾਲੀ ਪਹੁੰਚਾਉਣ ਲਈ ਟਰਾਇਲ ਕੀਤਾ ਜਾਵੇਗਾ। ਇਹ ਜਾਣਕਾਰੀ ਸਿਵਲ ਹਸਪਤਾਲ ਜੋਗਿੰਦਰਨਗਰ ਦੀ ਕਰਾਸਨਾ ਲੈਬ ਦੀ ਇੰਚਾਰਜ ਸਰਿਤਾ ਠਾਕੁਰ ਵੱਲੋਂ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਸਰਿਤਾ ਠਾਕੁਰ ਨੇ ਦੱਸਿਆ ਕਿ ਮੰਡੀ ਜ਼ਿਲੇ ਦੇ ਨੇਰਚੌਕ ਸਥਿਤ ਲਾਲ ਬਹਾਦਰ ਸ਼ਾਸਤਰੀ ਮੈਡੀਕਲ ਕਾਲਜ ਤੋਂ ਡਰੋਨ ਰਾਹੀਂ ਖੂਨ ਦੇ ਨਮੂਨੇ ਮੋਹਾਲੀ ਦੀ ਲੈਬ ਨੂੰ ਭੇਜਣ ਦੀ ਯੋਜਨਾ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਮਰੀਜ਼ਾਂ ਨੂੰ ਜਲਦੀ ਅਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਡਿਜੀਟਲ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੱਥੇ ਵੀ ਕ੍ਰਾਸਨਾ ਲੈਬ ਨੇ ਦੇਸ਼ ਭਰ ਵਿੱਚ ਟਰਾਇਲ ਵਜੋਂ ਡਰੋਨ ਰਾਹੀਂ ਇਸ ਅਭਿਆਸ ਦੀ ਸ਼ੁਰੂਆਤ ਕੀਤੀ, ਉੱਥੇ ਇਹ ਸਫ਼ਲ ਰਹੀ। ਹੁਣ ਜੋਗਿੰਦਰਨਗਰ ‘ਚ ਟਰਾਇਲ ਤੋਂ ਬਾਅਦ 3 ਜਨਵਰੀ ਤੋਂ ਡਰੋਨ ਰਾਹੀਂ ਮੰਡੀ ਤੋਂ ਮੋਹਾਲੀ ਦੀ ਲੈਬ ‘ਚ ਸੈਂਪਲ ਭੇਜਣ ਦੀ ਸੁਵਿਧਾ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਨਾਲ ਤਬਾਹੀ ਵਿਚਾਲੇ ਚੀਨ ਦਾ ਹੈਰਾਨ ਕਰਨ ਵਾਲਾ ਫੈਸਲਾ, ਹਟਣਗੇ ਕੁਆਰੰਟੀਨ ਨਿਯਮ
ਦੱਸ ਦੇਈਏ ਕਿ ਇਸ ਸੁਵਿਧਾ ਰਹੀ ਮਰੀਜ਼ਾਂ ਦੇ ਸੈਂਪਲ ਸਿਰਫ਼ 35 ਮਿੰਟਾਂ ਵਿੱਚ ਜੋਗਿੰਦਰਨਗਰ ਤੋਂ ਮੰਡੀ ਤੱਕ ਪਹੁੰਚ ਜਾਣਗੇ, ਜਦੋਂ ਕਿ ਸੜਕ ਰਾਹੀਂ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਹੈ। ਇਨ੍ਹਾਂ ਹੀ ਨਹੀਂ ਇਹ ਡਰੋਨ ਇਕ ਵਾਰ ‘ਚ ਕਰੀਬ 5 ਤੋਂ 10 ਕਿਲੋਗ੍ਰਾਮ ਵਜ਼ਨ ਵਾਲੀ ਸਮੱਗਰੀ ਲੈ ਕੇ ਜਾ ਸਕੇਗਾ। ਡਰੋਨ ਦੀ ਮਦਦ ਰਹੀ ਅੰਦਾਜਨ ਇੱਕ ਸਮੇਂ ਵਿੱਚ ਲਗਭਗ 300 ਨਮੂਨੇ ਪਹੁੰਚਾਏ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: