ਪੰਜਾਬ ਦੇ ਜਲੰਧਰ ਸ਼ਹਿਰ ਦੇ ਲੰਮਾ ਪਿੰਡ ‘ਚ ਛੱਤ ‘ਤੇ ਪਾਰਟੀ ਕਰ ਰਹੇ ਇਕ ਨੌਜਵਾਨ ਨੂੰ ਗੁਆਂਢੀਆਂ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਨਾਲ ਉਸ ਦੀ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਗਈ । ਦੱਸਿਆ ਜਾ ਰਿਹਾ ਹੈ ਘਰ ਦੀ ਛੱਤ ਤੋਂ ਸੁੱਟਿਆ ਗਿਆ ਨੌਜਵਾਨ ਉੱਚੀ ਆਵਾਜ਼ ਵਿੱਚ ਗੀਤ ਵਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਵੇਂ ਸਾਲ ਦੀ ਪਾਰਟੀ ਕਰ ਰਿਹਾ ਸੀ। ਪੀੜਤ ਨੇ ਦੋਸ਼ ਲਾਇਆ ਕਿ ਗੁਆਂਢੀਆਂ ਨੇ ਦੁਸ਼ਮਣੀ ਕਾਰਨ ਅਜਿਹਾ ਕੀਤਾ । ਉਸ ਦਾ ਪਹਿਲਾਂ ਹੀ ਗੁਆਂਢੀਆਂ ਨਾਲ ਮਾਮਲਾ ਚੱਲ ਰਿਹਾ ਹੈ।
ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗੇ ਨੌਜਵਾਨ ਅਮਨਦੀਪ ਉਰਫ ਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਛੱਤ ‘ਤੇ ਦੋਸਤਾਂ ਅਤੇ ਪਰਿਵਾਰ ਨਾਲ ਨਵੇਂ ਸਾਲ ਦੀ ਪਾਰਟੀ ਕਰ ਰਿਹਾ ਸੀ। ਇਸੇ ਦੌਰਾਨ ਗੁਆਂਢੀ ਨੇ ਕਿਹਾ ਰੌਲਾ ਬੰਦ ਕਰੋ। ਜਿਸ ‘ਤੇ ਉਨ੍ਹਾਂ ਕਿਹਾ ਕਿ ਉਹ ਨਵਾਂ ਸਾਲ ਮਨਾ ਰਹੇ ਹਨ। ਇਸ ਤੋਂ ਬਾਅਦ ਗੁਆਂਢੀ ਨੇ ਉਸ ਨੂੰ ਦੂਜੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ। ਪੀੜਤ ਅਮਨਦੀਪ ਨੇ ਦੱਸਿਆ ਕਿ ਉਸ ਦੀ ਗੁਆਂਢੀਆਂ ਨਾਲ ਪੁਰਾਣੀ ਲੜਾਈ ਸੀ। ਇਸ ਤੋਂ ਪਹਿਲਾਂ ਵੀ ਗੁਆਂਢੀਆਂ ਨੇ ਉਸ ‘ਤੇ ਝੂਠਾ ਕੇਸ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ ਸਰਹੱਦ ‘ਤੇ ਮੁੜ ਦਿਖਿਆ ਡਰੋਨ, BSF ਦੇ ਜਵਾਨਾਂ ਨੇ ਫਾਇਰਿੰਗ ਕਰ ਭੇਜਿਆ ਵਾਪਸ
ਇਸ ਘਟਨਾ ਸਬੰਧੀ ਪੀੜਤ ਨੇ ਦੱਸਿਆ ਕਿ ਉਚਾਈ ਤੋਂ ਹੇਠਾਂ ਡਿੱਗਣ ਨਾਲ ਉਸ ਦੀ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਗਈ ਹੈ। ਸਿਵਲ ਹਸਪਤਾਲ ਵਿੱਚ ਦਾਖ਼ਲ ਪੀੜਤ ਅਮਨਦੀਪ ਦੇ ਭਰਾ ਨੇ ਦੱਸਿਆ ਕਿ ਉਹ ਛੱਤ ’ਤੇ ਨਵੇਂ ਸਾਲ ਦੀ ਪਾਰਟੀ ਕਰ ਰਿਹਾ ਸੀ। ਉਸ ਨੇ ਛੱਤ ‘ਤੇ ਸਾਊਂਡ ਸਿਸਟਮ ਵੀ ਲਗਾਇਆ ਹੋਇਆ ਸੀ। ਗਾਣੇ ਦੀ ਉੱਚੀ ਆਵਾਜ਼ ਤੋਂ ਪਰੇਸ਼ਾਨ ਹੋ ਕੇ ਗੁਆਂਢੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੀੜਤ ਦੇ ਭਰਾ ਨੇ ਅੱਗੇ ਦੱਸਿਆ ਕਿ ਅਮਨਦੀਪ ਨੂੰ ਪਹਿਲਾਂ ਗੁਆਂਢੀਆਂ ਨੇ ਬਹਾਨੇ ਨਾਲ ਬੁਲਾਇਆ ਅਤੇ ਫਿਰ ਛੱਤ ਤੋਂ ਹੇਠਾਂ ਧੱਕਾ ਦਿੱਤਾ। ਉਨ੍ਹਾਂ ਨੂੰ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਉਹ ਛੱਤ ‘ਤੋਂ ਡਿੱਗ ਪਿਆ। ਇਸ ਤੋਂ ਬਾਅਦ ਉਹ ਤੁਰੰਤ ਅਮਨਦੀਪ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: