ਪਿੰਜੋਰ ‘ਤੋਂ ਇਕ ਆਟੋ ਡਰਾਈਵਰ ਵੱਲੋ ਵਿਦਿਆਰਥਣ ਨਾਲ ਅਸ਼ਲੀਲ ਹਰਕਤ ਕਰਨ ਦੀ ਘਟਨਾ ਸਾਹਮਣੇ ਆਈ ਹੈ। ਸਕੂਲ ਜਾਣ ਲਈ ਘਰੋਂ ਨਿਕਲੀ ਨਾਬਾਲਿਗ ਵਿਦਿਆਰਥਣ ਨੂੰ ਨਸ਼ਾ ਦੇ ਕੇ ਆਟੋ ਡਰਾਈਵਰ ਨੇ ਅਗਵਾ ਕਰ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ। ਵਿਦਿਆਰਥਣ ਨੇ ਆਟੋ ਚਾਲਕ ਦੀ ਪਛਾਣ ਕਰਵਾਈ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਵੀ ਕਰਵਾਈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸਦੀ 13 ਸਾਲਾ ਬੇਟੀ ਸੱਤਵੀਂ ਜਮਾਤ ‘ਚ ਪੜ੍ਹਦੀ ਹੈ। ਵਿਦਿਆਰਥਣ ਸ਼ੁੱਕਰਵਾਰ ਸਵੇਰੇ ਅੱਠ ਵਜੇ ਆਟੋ ਰਾਹੀਂ ਸਕੂਲ ਜਾ ਰਹੀ ਸੀ। ਕਰੀਬ 11 ਵਜੇ ਪਿਤਾ ਨੂੰ ਸਕੂਲ ਤੋਂ ਸੁਨੇਹਾ ਮਿਲਿਆ ਕਿ ਤੁਹਾਡੀ ਬੇਟੀ ਸਕੂਲ ਨਹੀਂ ਪਹੁੰਚੀ ਹੈ। ਸੁਨੇਹਾ ਮਿਲਣ ‘ਤੇ ਪੀੜਤਾ ਦੇ ਮਾਤਾ ਪਿਤਾ ਸਕੂਲ ਪਹੁੰਚੇ। ਉਨ੍ਹਾਂ ਅਧਿਆਪਕਾਂ ਨੂੰ ਦੱਸਿਆ ਕਿ ਉਸਦੀ ਲੜਕੀ ਸਵੇਰੇ ਅੱਠ ਵਜੇ ਇੱਕ ਆਟੋ ਵਿੱਚ ਸਕੂਲ ਲਈ ਰਵਾਨਾ ਹੋਈ ਸੀ। ਪਰ ਸਕੂਲ ਨੇ ਦੱਸਿਆ ਕਿ ਉਹ ਸਕੂਲ ਨਹੀਂ ਪਹੁੰਚੀ।
ਇਹ ਵੀ ਪੜ੍ਹੋ : ਮੋਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਚੱਲੇਗੀ ਮੈਟਰੋ, ਟ੍ਰੈਫਿਕ ਦਾ ਬੋਝ ਘੱਟ ਕਰਨ ਦੀ ਤਿਆਰੀ ‘ਚ ਮਾਨ ਸਰਕਾਰ
ਪਿਤਾ ਨੇ ਦੱਸਿਆ ਕਿ ਦੁਪਹਿਰ ਕਰੀਬ ਇੱਕ ਵਜੇ ਸਾਡੇ ਪਿੰਡ ਦੇ ਇੱਕ ਵਿਅਕਤੀ ਦੇ ਫ਼ੋਨ ਤੋਂ ਸਾਡੀ ਲੜਕੀ ਦਾ ਫ਼ੋਨ ਆਇਆ। ਫਿਰ ਉਸ ਨੇ ਦੱਸਿਆ ਕਿ ਮੈਂ ਆਪਣੇ ਪਿੰਡ ਦੇ ਮੋੜ ‘ਤੇ ਖੜ੍ਹੀ ਹਾਂ। ਮੇਰੀ ਤਬੀਅਤ ਬਹੁਤ ਖ਼ਰਾਬ ਹੈ, ਮੈਨੂੰ ਲੈਣ ਇੱਥੇ ਆ ਜਾਓ। ਜਦੋਂ ਉਹ ਉਥੇ ਪਹੁੰਚੇ ਤਾਂ ਬੇਟੀ ਨੇ ਦੱਸਿਆ ਕਿ ਆਟੋ ਚਾਲਕ ਉਸ ਨੂੰ ਵਿਰਾਟਨਗਰ ਨੇੜੇ ਜੰਗਲ ‘ਚ ਲੈ ਗਿਆ ਸੀ। ਉਸ ਨੇ ਉਥੇ ਜਾ ਕੇ ਵਿਦਿਆਰਥਣ ਨੂੰ ਕੋਈ ਨਸ਼ੀਲਾ ਪਦਾਰਥ ਪਿਲਾਇਆ ਅਤੇ ਉਸ ਨਾਲ ਛੇੜਛਾੜ ਕੀਤੀ। ਆਟੋ ਡਰਾਈਵਰ ਨੇ ਇਸ ਸਬੰਧੀ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਜਾਣਕਾਰੀ ਅਨੁਸਾਰ ਇਸ ਘਟਨਾ ਸਬੰਧੀ ਪੁਲਿਸ ਨੇ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਆਟੋ ਚਾਲਕ ਖਿਲਾਫ ਪਾਕਸੋ ਐਕਟ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: