ਅਮਰੀਕਾ ‘ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਬਲਾਕ ਨਡਾਲਾ ਦੇ ਪਿੰਡ ਟਾਂਡੀ ਦਾਖਲੀ ਦੇ ਇਕ 53 ਸਾਲਾ ਪੰਜਾਬੀ ਵਿਆਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਸ ਹਾਦਸੇ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ 18 ਸਾਲ ਫੌਜ ਵਿਚ ਨੌਕਰੀ ਕਰਨ ਤੋ ਬਾਅਦ ਆਪਣੇ ਸੁਨਹਿਰੇ ਭਵਿੱਖ ਲਈ 2011 ’ਚ ਅਮਰੀਕਾ ਗਿਆ ਸੀ।
![](https://dailypost.in/wp-content/uploads/2023/01/image-675.png)
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਦੇ ਫਰਜਿਨੋ ਸ਼ਹਿਰ ਵਿਚ ਟਰੱਕ ਚਲਾਉਂਦਾ ਸੀ। ਸੁਖਵਿੰਦਰ ਸਿੰਘ ਦੇ ਦੋ ਬਚੇ ਵੀ ਹਨ ਜੋ ਕਿ ਪਿਛਲੇ 4 ਸਾਲ ਤੋਂ ਕੈਨੇਡਾ ਵਿਚ ਪੜ੍ਹਾਈ ਕਰ ਰਹੇ ਹਨ। ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸੁਖਵਿੰਦਰ ਸਿੰਘ ਹੋਟਲ ਤੋ ਖਾਣਾ ਲੈ ਕੇ ਆਪਣੀ ਗੱਡੀ ਵਿਚ ਜਾਣ ਲਈ ਸੜਕ ਕਰਾਸ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਆਨਲਾਈਨ ਆਰਡਰ ‘ਤੇ ਹੋ ਰਹੀ ਚਾਈਨਾ ਡੋਰ ਦੀ ਡਿਲੀਵਰੀ, ਨਕਲੀ ਗਾਹਕ ਬਣ ਫੜੇ ਮਾਰੂ ਡੋਰ ਦੇ ਬੰਡਲ
ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਮਗਰੋਂ ਉਹ ਸੜਕ ’ਤੇ ਡਿੱਗ ਗਿਆ ਅਤੇ ਇਕ ਹੋਰ ਕਾਰ ਉਸ ਦੇ ਉਪਰੋਂ ਲੰਘ ਗਈ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਮ੍ਰਿਤਕ ਸੁਖਵਿੰਦਰ ਸਿੰਘ ਦੇ ਲੜਕੇ ਨੇ ਕਲ ਰਾਤ ਫੋਨ ਕਰਕੇ ਦਿੱਤੀ ਸੀ। ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਨੇ ਆਪਣੇ ਪਤੀ ਦੀ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
![](https://dailypost.in/wp-content/uploads/2022/10/WhatsApp-Image-2022-10-26-at-8.55.38-PM.jpeg)