ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਇਕ ਫੈਨ ਰਣਬੀਰ ਕਪੂਰ ਨਾਲ ਫੋਟੋ ਖਿਚਵਾਉਣ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ ਪਰ ਫੋਨ ‘ਚ ਖਰਾਬੀ ਕਾਰਨ ਫੈਨ ਉਸ ਨਾਲ ਸੈਲਫੀ ਲੈਣ ‘ਚ ਅਸਫਲ ਰਿਹਾ। ਪਰ ਇਸ ਦੌਰਾਨ ਰਣਬੀਰ ਕਪੂਰ ਕੁਝ ਅਜਿਹਾ ਕਰ ਦਿੰਦੇ ਹਨ ਕਿ ਸੋਸ਼ਲ ਮੀਡੀਆ ਯੂਜ਼ਰਸ ਨੂੰ ਕਾਫੀ ਗੁੱਸਾ ਆ ਜਾਂਦਾ ਹੈ।
ਪਹਿਲਾਂ ਤਾਂ ਰਣਬੀਰ ਕਪੂਰ ਹੱਸਦੇ ਹੋਏ ਉਸ ਫੈਨ ਨਾਲ ਸੈਲਫੀ ਕਲਿੱਕ ਕਰ ਰਹੇ ਸਨ ਪਰ ਜਦੋਂ ਫੈਨ ਸੈਲਫੀ ਨਹੀਂ ਲੈ ਸਕਿਆ ਤਾਂ ਰਣਬੀਰ ਕਪੂਰ ਗੁੱਸੇ ‘ਚ ਆ ਗਿਆ ਅਤੇ ਉਸ ਫੈਨ ਦਾ ਫੋਨ ਸੁੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਰਣਬੀਰ ਕਪੂਰ ਦਾ ਹੰਕਾਰ ਦਰਸ਼ਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ। ਫੈਨਜ਼ ਕਮੈਂਟ ਬਾਕਸ ‘ਚ ਕਾਫੀ ਲੜਦੇ ਨਜ਼ਰ ਆ ਰਹੇ ਹਨ। ਕੁਝ ਉਸ ਦੇ ਰਵੱਈਏ ਲਈ ਉਸ ਨੂੰ ਟ੍ਰੋਲ ਕਰ ਰਹੇ ਹਨ, ਤਾਂ ਕੁਝ ਉਸ ਦੇ ਇਸ ਕੰਮ ਨੂੰ ਸ਼ਰਮਨਾਕ ਦੱਸ ਰਹੇ ਹਨ।