ਲੁਧਿਆਣਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਧਮਕੀਆਂ ਮਿਲ ਰਹੀਆਂ ਹਨ। ਸੰਨੀ ਕੈਂਥ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਦਿਹਾਤ ਦੇ ਪ੍ਰਧਾਨ ਬਣੇ ਹਨ, ਉਸ ਦਿਨ ਤੋਂ ਉਨ੍ਹਾਂ ਨੂੰ ਖਾਲਿਸਤਾਨੀਆਂ ਦੇ ਫੋਨ ਆ ਰਹੇ ਹਨ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਸੰਨੀ ਨੂੰ ਵਟਸਐਪ ‘ਤੇ ਮੈਸੇਜ ਕੀਤਾ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਸਿੱਖਾਂ ਅਤੇ ਪੰਜਾਬ ਦੀ ਵਿਰੋਧੀ ਪਾਰਟੀ ਆਰ.ਐਸ.ਐਸ ਨੂੰ ਆਪਣਾ ਜ਼ਮੀਨ ਵੇਚਿਆ ਹੈ। ਜੇ ਤੂੰ ਭਾਜਪਾ ਦੀਆਂ ਮੀਟਿੰਗਾਂ ਕਰਨ ਕਿਸੇ ਵੀ ਪਿੰਡ ਵਿੱਚ ਗਿਆ ਤਾਂ ਆਪਣੇ ਪੈਰਾਂ ‘ਤੇ ਵਾਪਿਸ ਨਹੀਂ ਆਏਂਗਾ। ਦੂਜੇ ਪਾਸੇ ਬਦਮਾਸ਼ਾਂ ਨੇ ਇਹ ਵੀ ਕਿਹਾ ਕਿ ਪਿੱਠ ਵਿੱਚ ਵਾਰ ਨਹੀਂ ਕਰਾਂਗੇ, ਛਾਤੀ ‘ਤੇ ਭੰਗੜਾ ਪਾ ਕੇ ਜਾਵਾਂਗੇ। ਤੇਰਾ ਕਾਊਂਟਡਾਊਨ ਸ਼ੁਰੂ।
ਸੰਨੀ ਕੈਂਥ ਨੇ ਦੱਸਿਆ ਕਿ ਪਾਕਿਸਤਾਨ ਦੇ 923461295870 ਤੋਂ ਵ੍ਹਾਟਸਐਪ ਕਾਲਾਂ ਆ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਬਦਮਾਸ਼ ਉਸ ਨੂੰ ਪਿਸਤੌਲ ਦੀ ਫੋਟੋ ਵਟਸਐਪ ‘ਤੇ ਭੇਜ ਰਹੇ ਹਨ। ਉਹ ਵੁਆਇਸ ਮੈਸੇਜ ਭੇਜ ਰਹੇ ਹਨ ਕਿ ਤੇਰੇ ਸਿਰਵਿੱਚ ਗੋਲੀਆਂ ਮਾਰਾਂਗੇ। ਸੰਨੀ ਨੇ ਕਿਹਾ ਕਿ ਸੋਮਵਾਰ ਨੂੰ ਉਹ ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸਿੱਧੂ ਨੂੰ ਸ਼ਿਕਾਇਤ ਦੇਣ ਜਾਣਗੇ।
19 ਜੂਨ 2019 ਨੂੰ ਸੰਨੀ ਕੈਂਥ ਕਾਂਗਰਸ ਛੱਡ ਕੇ ਸਿਮਰਜੀਤ ਬੈਂਸ ਦੀ ਅਗਵਾਈ ਹੇਠ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਏ। ਸੰਨੀ ਕੈਂਥ ਨੇ ਉਸ ਸਮੇਂ ਜੁਆਇਨ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਸਿਮਰਨਜੀਤ ਬੈਂਸ ਵੱਲੋਂ ਨਸ਼ਿਆਂ ਖਿਲਾਫ ਕੀਤੇ ਗਏ ਸਟਿੰਗ ਤੋਂ ਬਹੁਤ ਪ੍ਰਭਾਵਿਤ ਹਨ। ਹੁਣ ਉਹ ਇਸ ਤਰ੍ਹਾਂ ਨਸ਼ਿਆਂ ਵਿਰੁੱਧ ਵੀ ਮੋਰਚਾ ਖੋਲ੍ਹੇਗਾ। ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਸਾਰੇ ਜਾਣਦੇ ਹਨ ਕਿ ਕਿਹੜੇ-ਕਿਹੜੇ ਆਗੂ ਅਤੇ ਪੁਲਿਸ ਅਧਿਕਾਰੀ ਅਜਿਹੇ ਲੋਕਾਂ ਨੂੰ ਸ਼ਹਿ ਦੇ ਰਹੇ ਹਨ, ਸਾਰਿਆਂ ਦੀਆਂ ਪੋਲਾਂ ਖੋਲ੍ਹੀਆਂ ਜਾਣਗੀਆਂ, ਪਰ ਅੱਜ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਪੰਜਾਬ ਦੀ ਦਿਵਿਆਂਗ ਕੁੜੀ ਨੇ ਇੰਗਲੈਂਡ ‘ਚ ਦੂਜੀ ਵਾਰ ਵਧਾਇਆ ਮਾਣ, ਮਿਲਿਆ ਇੰਡੀਆ-ਯੂਕੇ ਅਚੀਵਰ ਐਵਾਰਡ
ਲੋਕ ਇਨਸਾਫ਼ ਪਾਰਟੀ ਨੂੰ ਛੱਡ ਕੇ ਸੰਨੀ ਕੈਂਥ ਇੱਕ ਮਹੀਨਾ ਪਹਿਲਾਂ ਜਲੰਧਰ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਸੂਬਾ ਪ੍ਰਧਾਨ ਸ਼ਰਮਾ ਵੱਲੋਂ ਸੰਨੀ ਕੈਂਥ ਨੂੰ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: