ਮੋਗਾ ਸਥਿਤ ਥਾਣਾ ਸਮਾਲਸਰ ਵਿਚ ਪਤੀ ਵੱਲੋਂ ਬੱਚੇ ਦੇ ਹੱਥ ਘਰ ਭੇਜੀ ਗਈ ਮਠਿਆਈ ਖਾਧੇ ਹੀ ਪਤਨੀ ਦੀ ਤਬੀਅਤ ਵਿਗੜ ਗਈ। ਉਸ ਨੇ ਇਲਾਜ ਕਰਾਉਣ ਦੇ ਬਾਅਦ ਪਤੀ ਤੇ ਉਸ ਦੀ ਪ੍ਰੇਮਿਕਾ ‘ਤੇ ਮਾਰਨ ਦਾ ਦੋਸ਼ ਲਗਾ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਹਿਲਾ ਨੇ ਦੱਸਿਆ ਕਿ ਪਤੀ ਨੇ ਪਹਿਲਾਂ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪਤੀ ਤੇ ਉਸ ਦੀ ਪ੍ਰੇਮਿਕਾ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਸਮਾਲਸਰ ਦੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਸਬਾ ਵਾਸੀ ਸੁਮਨਦੀਪ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਲਗਭਗ 17 ਸਾਲ ਪਹਿਲਾਂ ਕਸਬਾ ਵਾਸੀ ਕੁਲਵੰਤ ਰਾਏ ਨਾਲ ਵਿਆਹ ਹੋਇਆ ਸੀ। ਵਿਆਹ ਦੇ ਬਾਅਦ 2 ਬੱਚੇ ਹੋਏ। ਲਗਭਗ 3 ਸਾਲ ਪਹਿਲਾਂ ਉਸ ਦੇ ਪਤ ਦੇ ਗਮਸੇ ਦਾ ਕਲਾ ਵਾਸੀ ਸਰਬਜੀਤ ਕੌਰ ਨਾਂ ਦੀ ਮਹਿਲਾ ਨਾਲ ਪ੍ਰੇਮ ਸਬੰਧ ਬਣ ਗਏ ਜਿਸ ਦੇ ਬਾਅਦ ਤੋਂ ਪਤੀ ਉਸ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਹੈ।
ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋ ਚੁੱਕਾ ਹੈ ਪਰ ਪਤੀ ਹਰ ਵਾਰ ਸਮਝੌਤੇ ਤੋਂ ਮੁਕਰ ਜਾਂਦਾ ਹੈ। 2 ਸਾਲ ਪਹਿਲਾਂ ਪਤੀ ਵੱਲੋਂ ਉਸ ਦਾ ਗਲਾ ਘੋਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵਾਲ-ਵਾਲ ਬਚ ਗਈ।ਦੋ ਵਾਰ ਉਸ ‘ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਵੀ ਚਲਾਈਆਂ ਸਨ। ਉਸ ਵੱਲੋਂ ਸਹੁਰੇ ਪਰਿਵਾਰ ਦੀ ਸਾਰੀ ਜਾਇਦਾਦ ‘ਤੇ ਸਟੇਅ ਲੈਣ ਦੇ ਨਾਲ-ਨਾਲ ਪਤੀ ਤੋਂ ਖਰਚਾ ਲੈਣ ਲਈ ਬਾਘਾਪੁਰਾਣਾ ਦੀ ਅਦਾਲਤ ਵਿਚ ਕੇਸ ਦਰਜ ਕੀਤਾ ਹੈ।
ਜਦੋਂ ਕਿ ਉਸ ਦੇ ਪਤੀ ਵੱਲੋਂ ਉਸ ਤੋਂ ਤਲਾਕ ਲੈਣ ਲਈ ਅਦਾਲਤ ਵਿਚ ਕੇਸ ਦਰਜ ਹੈ। ਉਸ ਦਾ ਪਤੀ ਪਿਛਲੇ 7-8 ਮਹੀਨੇ ਤੋਂ ਆਪਣੀ ਪ੍ਰੇਮਿਕਾ ਨਾਲ ਰਹਿ ਰਿਹਾ ਹੈ। 6 ਫਰਵਰੀ ਨੂੰ ਉਸ ਦੇ ਪਤੀ ਨੇ ਕਿਸੇ ਬੱਚੇ ਦੇ ਹੱਥ ਡੋਡਾ ਮਠਿਾਈ ਦਾ ਡੱਬਾ ਭੇਜਿਆ ਤਾਂ ਕਿ ਉਹ ਤੇ ਬੱਚੇ ਖਾ ਸਕਣ। ਮੈਂ ਚਾਹ ਬਣਾਉਣ ਲਈ ਰੋਸਈ ਵਿਚ ਗਈ ਤਾਂ ਇਸ ਦੌਰਾਨ ਉਸ ਨੇ ਮਠਿਆਈ ਦੇ ਡੱਬੇ ਤੋਂ ਇਕ ਟੁਕੜਾ ਖਾਧਾ।
ਇਹ ਵੀ ਪੜ੍ਹੋ : PM ਨਰਿੰਦਰ ਮੋਦੀ ਦੇ ਭਰਾ ਪੰਕਜ ਮੋਦੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਉਸ ਨੂੰ ਉਲਟੀਆਂ ਆਉਣ ਲੱਗੀਆਂ। ਉਸ ਨੇ ਪੁੱਤਰ ਨੂੰ ਆਵਾਜ਼ ਲਗਾਈ ਤਾਂ ਸਕੂਟੀ ‘ਤੇ ਉਹ ਉਸ ਨੂੰ ਡਾਕਟਰ ਕੋਲ ਲੈ ਗਿਆ ਜਿਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ‘ਤੇ ਉਸ ਦੇ ਬਿਆਨ ‘ਤੇ ਪਤੀ ਕੁਲਵੰਤ ਰਾਏ ਤੇ ਪ੍ਰੇਮਿਕਾ ਸਰਬਜੀਤ ਕੌਰ ਖਿਲਾਫ ਧਾਰਾ 328, 34 ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: