ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ। ਅੱਜ 14 ਫਰਵਰੀ ਅੱਧੀ ਰਾਤ 12 ਤੋਂ ਤਿੰਨ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਹੈ। ਇਨ੍ਹਾਂ ਟੋਲ ਪਲਾਜ਼ਿਆਂ ਵਿੱਚੋਂ 2 ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅਤੇ 1 ਨਵਾਂਸ਼ਹਿਰ ਵਿੱਚ ਹੈ।
ਲੋਕ ਨਿਰਮਾਣ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵਿਭਾਗ ਮੁਤਾਬਕ ਸੀ.ਐਮ.ਭਗਵੰਤ ਮਾਨ ਖੁਦ ਇਨ੍ਹਾਂ ਟੋਲਾਂ ‘ਤੇ ਪਹੁੰਚ ਕੇ ਲੋਕਾਂ ਨੂੰ ਇਨ੍ਹਾਂ ਦੇ ਬੰਦ ਹੋਣ ਦੀ ਜਾਣਕਾਰੀ ਦੇਣਗੇ। ਜਾਣਕਾਰੀ ਮੁਤਾਬਕ ਇਹ ਤਿੰਨੇ ਟੋਲ ਪਲਾਜ਼ਾ ਕਰੀਬ 1 ਮਹੀਨੇ ਤੋਂ ਬੰਦ ਪਏ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਕਾਰਜਕਾਲ 14 ਫਰਵਰੀ 2023 ਨੂੰ ਖਤਮ ਹੋਣ ਜਾ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਤੋਂ ਦਸੂਹਾ ਵਾਇਆ ਬਲਾਚੌਰ ਨੂੰ ਜਾਂਦੇ ਸਮੇਂ ਪਹਿਲਾ ਟੋਲ ਪਲਾਜ਼ਾ ਮਜਾਰੀ, ਦੂਜਾ ਚੱਬੇਵਾਲ ਅਤੇ ਤੀਜਾ ਮਾਨਗੜ੍ਹ ਪਿੰਡ ਦਸੂਹਾ ਨੇੜੇ ਹੈ।
ਦੱਸਿਆ ਜਾ ਰਿਹਾ ਹੈ ਕਿ ਟੋਲ ਕੰਪਨੀ ਨੇ ਸਰਕਾਰ ਨੂੰ 2007 ‘ਚ ਸਥਾਪਿਤ ਟੋਲ ਵਧਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਹੁਣ ਇਹ ਸੜਕ ਟੋਲ ਫਰੀ ਹੋ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਟੋਲ ਪਲਾਜ਼ੇ ਇਕ ਹੀ ਕੰਪਨੀ ਦੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹਿੰਦੂ ਕੁੜੀ ਨੇ ਰਚਿਆ ਇਤਿਹਾਸ, ਸਿਵਲ ਸਰਵੈਂਟ ਬਣਨ ਵਾਲੀ ਪਹਿਲੀ ਔਰਤ
ਦੱਸ ਦੇਈਏ ਕਿ ਇਨ੍ਹਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ 105 ਕਿੱਲੋਮੀਟਰ ਸੜਕ ਟੋਲ ਮੁਕਤ ਹੋ ਜਾਵੇਗੀ। ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦੇ ਤਿੰਨ ਟੋਲ ਦੇ ਤਹਿਤ 105 ਕਿਲੋਮੀਟਰ ਦੇ ਲਗਭਗ ਸੜਕ ਪੈਂਦੀ ਹੈ। ਇਸ ਸੜਕ ’ਤੇ ਹਰ 35 ਕਿੱਲੋਮੀਟਰ ਤੋਂ ਬਾਅਦ ਕੰਪਨੀ ਦਾ ਟੋਲ ਹੈ। ਨਵਾਂਸ਼ਹਿਰ ਤੋਂ ਦਸੂਹਾ, ਪਠਾਨਕੋਟ ਅਤੇ ਅੱਗੇ ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਇਨ੍ਹਾਂ ਟੋਲ ’ਤੇ ਫੀਸ ਦਾ ਭੁਗਤਾਨ ਕਰਨਾ ਪੈਂਦਾ ਸੀ।
ਪੀ. ਡਬਲਿਊ. ਡੀ ਵਿਭਾਗ ਮੁਤਾਬਕ 15 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲ ’ਤੇ ਪਹੁੰਚ ਕੇ ਲੋਕਾਂ ਨੂੰ ਇਨ੍ਹਾਂ ਦੇ ਬੰਦ ਕਰਨ ਦੀ ਜਾਣਕਾਰੀ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: