show me thumka released: ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਦਾ ਨਵਾਂ ਗੀਤ ‘ਸ਼ੋ ਮੀ ਦ ਠੁਮਕਾ’ ਰਿਲੀਜ਼ ਹੋ ਗਿਆ ਹੈ। ਇਹ ਉਹੀ ਗੀਤ ਹੈ, ਜਿਸ ਦੀ ਇਕ ਝਲਕ ਟ੍ਰੇਲਰ ‘ਚ ਦਿਖਾਈ ਗਈ ਹੈ। ਇਸ ਗੀਤ ਨੂੰ ਮੇਕਰਸ ਨੇ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਹੈ।
ਇਹ ਰਣਬੀਰ ਦਾ ਅਜਿਹਾ ਗੀਤ ਹੈ, ਜਿਸ ‘ਚ ‘ਲਵੇਬਲ’ ਮੱਕਾਰ’ ਦੇ ਰੂਪ ‘ਚ ਉਨ੍ਹਾਂ ਦਾ ਸਵੈਗ ਦੇਖਣ ਨੂੰ ਮਿਲਦਾ ਹੈ। ਸਾਢੇ ਤਿੰਨ ਮਿੰਟ ਦੇ ਇਸ ਗੀਤ ‘ਚ ਰਣਬੀਰ ਨੂੰ ਡਾਂਸ ਕਰਦੇ ਦੇਖ ਕੇ ਤੁਹਾਨੂੰ ‘ਯੇ ਜਵਾਨੀ ਹੈ ਦੀਵਾਨੀ’ ਜ਼ਰੂਰ ਯਾਦ ਹੋਵੇਗਾ। ਤਾਂ ਦੂਜੇ ਪਾਸੇ ਸ਼ਰਧਾ ਸਾਰਿਆਂ ਨੂੰ ਦੀਵਾਨਾ ਕਰਦੀ ਨਜ਼ਰ ਆ ਰਹੀ ਹੈ। ਪੀਲੇ ਰੰਗ ਦੀ ਸਾੜ੍ਹੀ ਪਹਿਨ ਕੇ ਸ਼ਰਧਾ ਸ਼ਾਨਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਸੁਨਿਧੀ ਚੌਹਾਨ ਅਤੇ ਸ਼ਾਸ਼ਵਤ ਸਿੰਘ ਨੇ ਗਾਇਆ ਹੈ। ਗੀਤ ਦੇ ਬੋਲ ਅਮਿਤਾਭ ਭੱਟਾਚਾਰੀਆ ਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਲਵ ਰੰਜਨ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਅਨੋਖੀ ਜੋੜੀ ਅਤੇ ਉਨ੍ਹਾਂ ਦੀ ਅਨੋਖੀ ਪ੍ਰੇਮ ਕਹਾਣੀ ਵੱਡੇ ਪਰਦੇ ‘ਤੇ ਕੁਝ ਵੱਖਰਾ ਸਾਬਤ ਹੋਵੇਗੀ। ਇਸ ਫਿਲਮ ‘ਚ ਰਣਬੀਰ ਕਪੂਰ ਪਹਿਲੀ ਵਾਰ ਸ਼ਰਧਾ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।