ਗੁਜਰਾਤ ਦੇ ਭਾਵਨਗਰ ਸ਼ਹਿਰ ਵਿੱਚ ਇੱਕ ਪਰਿਵਾਰ ਦਾ ਵਿਆਹ ਵਾਲਾ ਮਾਹੌਲ ਉਸ ਵੇਲੇ ਗਮੀ ਵਿੱਚ ਬਦਲ ਗਿਆ ਜਦੋਂ ਰਸਮਾਂ ਦੌਰਾਨ ਲਾੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰ ਬਾਰਾਤ ਨੂੰ ਖਾਲੀ ਹੱਥ ਵਾਪਸ ਭੇਜਣ ਦੀ ਬਜਾਏ ਲਾੜੀ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਛੋਟੀ ਧੀ ਦਾ ਵਿਆਹ ਕਰਵਾ ਦਿੱਤਾ।
ਵਿਆਹ ਦੌਰਾਨ ਲਾੜੀ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਕੋਲਡ ਸਟੋਰੇਜ ਵਿੱਚ ਰੱਖਿਆ ਗਿਆ ਅਤੇ ਛੋਟੀ ਧੀ ਦੇ ਜਾਣ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਭਾਵਨਗਰ ਸ਼ਹਿਰ ਦੇ ਸੁਭਾਸ਼ਨਗਰ ਇਲਾਕੇ ‘ਚ ਰਹਿਣ ਵਾਲੇ ਭਰਵਾੜ ਪਰਿਵਾਰ ਦੀ ਜੀਨਾ ਰਾਠੌੜ ਦੀ ਵੱਡੀ ਧੀ ਹੇਤਲ ਦਾ ਵਿਆਹ ਬੁੱਧਵਾਰ ਨੂੰ ਨਾਰੀ ਪਿੰਡ ਦੇ ਵਿਸ਼ਾਲ ਰਣਭਾਈ ਨਾਲ ਹੋਣਾ ਸੀ। ਸ਼ਾਮ ਨੂੰ ਬਾਰਾਤ ਭਾਵਨਗਰ ਪਹੁੰਚ ਗਿਆ ਸੀ ਅਤੇ ਵਿਆਹ ਦੀਆਂ ਹੋਰ ਰਸਮਾਂ ਪੂਰੀਆਂ ਹੋ ਰਹੀਆਂ ਸਨ।
ਇਸ ਦੌਰਾਨ ਜਦੋਂ ਹੇਤਲ ਨੂੰ ਚੱਕਰ ਆਉਣ ਲੱਗੇ ਤਾਂ ਉਹ ਖੁੱਲ੍ਹੀ ਹਵਾ ‘ਚ ਸਾਹ ਲੈਣ ਲਈ ਛੱਤ ‘ਤੇ ਚਲੀ ਗਈ। ਹੇਤਲ ਛੱਤ ‘ਤੇ ਬੇਹੋਸ਼ ਹੋ ਗਈ। ਪਰਿਵਾਰ ਵਾਲੇ ਹੇਤਲ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਹੇਤਲ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰਾਮ ਰਹੀਮ ਤੇ ਹਨੀਪ੍ਰੀਤ ਨੇ ਕਾਲੀ ਡ੍ਰੈੱਸ ‘ਚ ਕਰਾਇਆ ਫੋਟੋਸ਼ੂਟ, ਇੰਸਟਾ ‘ਤੇ ਕੀਤੀਆਂ ਫੋਟੋਆਂ ਸ਼ੇਅਰ
ਕੁਝ ਸਮਾਂ ਪਹਿਲਾਂ ਜਿਸ ਘਰ ਵਿੱਚ ਵਿਆਹ ਦੇ ਗੀਤਾਂ ਦੀ ਰੌਣਕ ਸੀ, ਉੱਥੇ ਹੀ ਧੀ ਦੀ ਮੌਤ ’ਤੇ ਮਾਤਮ ਛਾਇਆ ਹੋਇਆ ਸੀ। ਇਸ ਦੌਰਾਨ ਪਰਿਵਾਰ ਨੇ ਹੇਤਲ ਦੀ ਲਾਸ਼ ਨੂੰ ਹਸਪਤਾਲ ਦੇ ਕੋਲਡ ਸਟੋਰੇਜ ‘ਚ ਰਖਵਾ ਦਿੱਤਾ। ਫਿਰ ਉਸ ਦਾ ਵਿਆਹ ਛੋਟੀ ਧੀ ਯਾਨੀ ਵਿਸ਼ਾਲ ਦੀ ਹੋਣ ਵਾਲੀ ਸਾਲੀ ਨਾਲ ਕਰਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: