ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ‘ਮਨ ਕੀ ਬਾਤ’ ਨੂੰ ਤੁਸੀਂ ਸਾਰਿਆਂ ਨੇ ਇੱਕ ਅਦਭੁੱਤ ਪਲੇਟਫਾਰਮ ਬਣਾ ਦਿੱਤਾ ਹੈ। ਤੁਸੀਂ ਆਪਣੇ ਮਨ ਦੀ ਸ਼ਕਤੀ ਨੂੰ ਜਾਣਦੇ ਹੀ ਹੋ, ਇਸੇ ਤਰ੍ਹਾਂ ਸਮਾਜ ਦੀ ਤਾਕਤ ਨਾਲ ਦੇਸ਼ ਦੀ ਸ਼ਕਤੀ ਕਿਵੇਂ ਵਧਦੀ ਹੈ, ਇਹ ਅਸੀਂ ‘ਮਨ ਕੀ ਬਾਤ’ ਦੇ ਵੱਖ-ਵੱਖ ਐਪੀਸੋਡ ਵਿੱਚ ਦੇਖਿਆ ਹੈ ਤੇ ਅਨੁਭਵ ਕੀਤਾ ਹੈ ਅਤੇ ਸਵੀਕਾਰ ਵੀ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਉਹ ਦਿਨ ਯਾਦ ਹੈ ਜਦੋਂ ‘ਮਨ ਕੀ ਬਾਤ’ ਵਿੱਚ ਅਸੀਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਸੀ। ਉਸ ਸਮੇਂ ਤੁਰੰਤ ਹੀ ਦੇਸ਼ ਵਿੱਚ ਭਾਰਤੀ ਖੇਡਾਂ ਨਾਲ ਜੁੜਨ, ਇਨ੍ਹਾਂ ਦਾ ਆਨੰਦ ਲੈਣ ਅਤੇ ਸਿੱਖਣ ਦੀ ਲਹਿਰ ਉੱਠੀ ।
ਪੀਐਮ ਮੋਦੀ ਨੇ ਕਿਹਾ ਕਿ ਜਦੋਂ ‘ਮਨ ਕੀ ਬਾਤ’ ਵਿੱਚ ਭਾਰਤੀ ਖਿਡੌਣਿਆਂ ਦੀ ਗੱਲ ਹੋਈ ਤਾਂ ਦੇਸ਼ ਦੇ ਲੋਕਾਂ ਨੇ ਇਸ ਨੂੰ ਵਧਾਵਾ ਦੇ ਦਿੱਤਾ । ਹੁਣ ਉਹ ਭਾਰਤੀ ਖਿਡੌਣਿਆਂ ਦਾ ਇੰਨਾ ਕ੍ਰੇਜ਼ ਹੋ ਗਿਆ ਹੈ ਕਿ ਵਿਦੇਸ਼ਾਂ ਵਿੱਚ ਇਨ੍ਹਾਂ ਦੀ ਮੰਗ ਕਾਫੀ ਵਧ ਗਈ ਹੈ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ‘ਮਨ ਕੀ ਬਾਤ’ ਵਿੱਚ ਕਹਾਣੀ ਸੁਣਾਉਣ ਦੀਆਂ ਭਾਰਤੀ ਸ਼ੈਲੀਆਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੀ ਪ੍ਰਸਿੱਧੀ ਵੀ ਦੂਰ-ਦੂਰ ਤੱਕ ਪਹੁੰਚ ਗਈ। ਜ਼ਿਆਦਾ ਤੋਂ ਜ਼ਿਆਦਾ ਲੋਕ ਭਾਰਤੀ ਕਹਾਣੀ ਸੁਣਾਉਣ ਦੀਆਂ ਸ਼ੈਲੀਆਂ ਵੱਲ ਆਕਰਸ਼ਿਤ ਹੋਣ ਲੱਗੇ।
ਇਹ ਵੀ ਪੜ੍ਹੋ: ਜਲੰਧਰ : ਰਾਮਾ ਮੰਡੀ ਗੁਰਦੁਆਰੇ ਦੇ ਬਾਹਰ ਬੇਅਦਬੀ, ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ
ਪੀਐੱਮ ਮੋਦੀ ਨੇ ਕਿਹਾ ਕਿ ਤੇਜ਼ੀ ਨਾਲ ਅੱਗੇ ਵਧਦੇ ਸਾਡੇ ਦੇਸ਼ ਵਿੱਚ ਡਿਜੀਟਲ ਇੰਡੀਆ ਦੀ ਤਾਕਤ ਕੋਨੇ-ਕੋਨੇ ਵਿੱਚ ਪਹੁੰਚ ਰਹੀ ਹੈ। ਇੱਕ ਈ-ਸੰਜੀਵਨੀ ਐਪ ਨਾਲ ਵੀਡੀਓ ਕਾਨਫਰੰਸ ਰਾਜਿਨ ਡਾਕਟਰਾਂ ਦੀ ਸਲਾਹ ਲਈ ਜਾ ਸਕਦੀ ਹੈ। ਇਸ ਰਾਹੀਂ 10 ਕਰੋੜ ਮਰੀਜ਼ਾਂ ਤੇ ਡਾਕਟਰਾਂ ਦਾ ਅਨੋਖਾ ਰਿਸ਼ਤਾ ਹੈ। ਇਸਦੀ ਉਪਲਬਧੀ ਲਈ ਸਾਰੇ ਡਾਕਟਰਾਂ ਤੇ ਮਰੀਜ਼ਾਂ ਨੂੰ ਬਹੁਤ-ਬਹੁਤ ਵਧਾਈ। ਦੇਸ਼ ਦੇ ਮੱਧ ਵਰਗ ਲਈ ਈ-ਸੰਜੀਵਨੀ ਜੀਵਨ ਰੱਖਿਆ ਦਾ ਕੇਂਦਰ ਬਣ ਰਿਹਾ ਹੈ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਦੀ ਕਰਮਠਤਾ ਦੀ ਜਿੰਨੀ ਚਰਚਾ ਕਰਦੇ ਹਾਂ ਉੰਨੀ ਹੀ ਜ਼ਿਆਦਾ ਸਾਨੂੰ ਊਰਜਾ ਮਿਲਦੀ ਹੈ। ਇਸੇ ਊਰਜਾ ਦੇ ਪ੍ਰਵਾਹ ਦੇ ਨਾਲ ਚਲਦੇ-ਚਲਦੇ ਅੱਜ ਅਸੀਂ ‘ਮਨ ਕੀ ਬਾਤ’ ਦੇ 98ਵੇਂ ਐਪੀਸੋਡ ਦੇ ਮੁਕਾਮ ਤੱਕ ਪਹੁੰਚ ਗਏ ਹਾਂ। ਅੱਜ ਤੋਂ ਕੁਝ ਦਿਨ ਬਾਅਦ ਹੀ ਹੋਲੀ ਦਾ ਤਿਓਹਾਰ ਹੈ। ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ। ਸਾਨੂੰ ਸਾਡੇ ਤਿਓਹਾਰ ਵੋਕਲ ਫਾਰ ਲੋਕਲ ਦੇ ਸੰਕਲਪ ਦੇ ਨਾਲ ਹੀ ਮਨਾਉਣੇ ਹਨ।
ਵੀਡੀਓ ਲਈ ਕਲਿੱਕ ਕਰੋ -: