ਬਟਾਲਾ ਨੇੜੇ ਪਿੰਡ ਕਿਲਾ ਲਾਲ ਸਿੰਘ ਦੀ ਨਹਿਰ ਵਿੱਚ ਛਾਲ ਮਾਰ ਕੇ ਇਕ ਨੌਜਵਾਨ ਵੱਲੋਂ ਖ਼ੁਦ.ਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮ੍ਰਿਤਕ ਦੀ ਲਾਸ਼ ਦੇਰ ਸ਼ਾਮ ਸਿਵਲ ਹਸਪਤਾਲ ਪਹੁੰਚੀ । ਮ੍ਰਿਤਕ ਨੌਜਵਾਨ ਕੋਲੋਂ ਉਸ ਦਾ ਪਛਾਣ-ਪੱਤਰ ਮਿਲਿਆ ਹੈ, ਜਿਸ ਤੋਂ ਇਹ ਪਤਾ ਲੱਗਿਆ ਹੈ ਕਿ ਅਕਾਸ਼ਦੀਪ ਸਿੰਘ ਭਾਰਤ-ਪਾਕਿਸਤਾਨ ਸਰਹੱਦ ‘ਤੇ ਕਰਤਾਰਪੁਰ ਕੋਰੀਡੋਰ ‘ਤੇ ਲੈਂਡ ਪੋਰਟ ਅਥਾਰਟੀ ਵਿੱਚ ਹਾਊਸਕੀਪਿੰਗ ਦੀ ਨੌਕਰੀ ‘ਤੇ ਤਾਇਨਾਤ ਸੀ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮੱਛੀਆਂ ਦਾ ਰਹਿਣ ਵਾਲਾ ਸੀ। ਦੇਰ ਰਾਤ ਅਕਾਸ਼ਦੀਪ ਦਾ ਪਰਿਵਾਰ ਬਟਾਲਾ ਹਸਪਤਾਲ ਪਹੁੰਚਿਆ, ਜਿਥੇ ਆਪਣੇ ਪੁੱਤ ਦੀ ਲਾ.ਸ਼ ਦੇਖ ਮਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਸੀ।
ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਗੁਆਂਢੀ ਰਾਜੂ ਨੇ ਦੱਸਿਆ ਕਿ ਅਕਾਸ਼ਦੀਪ ਘਰ ਦਾ ਵੱਡਾ ਪੁੱਤ ਸੀ ਤੇ ਉਸ ਦੀ ਉਮਰ 20 ਸਾਲ ਦੇ ਕਰੀਬ ਸੀ। ਪਿਤਾ ਦੀ ਮੌ.ਤ ਮਗਰੋਂ ਉਹ ਘਰ ਵਿੱਚ ਵੱਡਾ ਸੀ ਤੇ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਤੋਂ ਇਲਾਵਾ ਉਸਦੇ ਪਰਿਵਾਰ ਵਿੱਚ ਉਸ ਦੀ ਮਾਂ ਅਤੇ ਇੱਕ ਛੋਟਾ ਭਰਾ ਹੈ। ਅਕਾਸ਼ਦੀਪ ਕਾਫੀ ਸਮੇਂ ਤੋਂ ਕਰਤਾਰਪੁਰ ਕੋਰੀਡੋਰ ਵਿੱਚ ਨੌਕਰੀ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅਕਾਸ਼ਦੀਪ ਮੰਗਲਵਾਰ ਨੂੰ ਘਰੋਂ ਆਪਣੀ ਡਿਊਟੀ ‘ਤੇ ਗਿਆ ਸੀ ਪਰ ਦੇਰ ਸ਼ਾਮ ਸੁਨੇਹਾ ਮਿਲਿਆ ਕਿ ਉਸ ਨੇ ਬਟਾਲਾ ਨੇੜੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਨਹਿਰ ਵਿਚੋਂ ਕੱਢਣ ਮਗਰੋਂ ਉਸਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।
ਇਹ ਵੀ ਪੜ੍ਹੋ: ਅੰਬਾਨੀ ਪਰਿਵਾਰ ਨੂੰ ਵਿਦੇਸ਼ ਤੱਕ Z+ ਸਕਿਓਰਿਟੀ, ਸੁਪਰੀਮ ਕੋਰਟ ਨੇ ਕਿਹਾ-‘ਖਰਚ ਖੁਦ ਦੇਣਾ ਹੋਵੇਗਾ’
ਇਸ ਸਬੰਧੀ ਸਿਵਲ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਅਕਾਸ਼ਦੀਪ ਨੂੰ ਐਂਬੂਲੈਂਸ ਰਾਹੀਂ ਇੱਥੇ ਲਿਆਂਦਾ ਗਿਆ ਸੀ ਪਰ ਜਦ ਉਹ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌ.ਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ -: