ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਵਿਸ਼ਵ ਨੇਤਾਵਾਂ ਨੂੰ ਪਿੱਛੇ ਛੱਡਦੇ ਹੋਏ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿੱਚ ਸਿਖਰ ‘ਤੇ ਹਨ। ਦੁਨੀਆ ਦੇ ਨੇਤਾਵਾਂ ‘ਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਨੇਤਾ ਦੇ ਰੂਪ ‘ਚ ਪੀਐੱਮ ਮੋਦੀ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ। ਉਨ੍ਹਾਂ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੂਜੇ ਨੰਬਰ ‘ਤੇ ਹਨ, ਜਦੋਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੀਜੇ ਨੰਬਰ ‘ਤੇ ਹਨ। ਇਹ ਰੇਟਿੰਗ ਮਾਰਚ ਦੇ ਆਖਰੀ ਇੱਕ ਹਫ਼ਤੇ ਦੀ ਹੈ।
22 ਤੋਂ 28 ਮਾਰਚ ਤੱਕ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿੱਚ ਪੀ.ਐੱਮ. ਮੋਦੀ ਨੂੰ ਦੁਨੀਆ ਦੇ 76 ਫੀਸਦੀ ਸਰਵੋਤਮ ਰਾਜਨੇਤਾਵਾਂ ਨੇ ਮਾਨਤਾ ਦਿੱਤੀ ਹੈ। 100 ਫੀਸਦੀ ਲੋਕਾਂ ‘ਚੋਂ 5 ਫੀਸਦੀ ਨੇ ਉਸ ਬਾਰੇ ਕੋਈ ਰਾਏ ਨਹੀਂ ਜ਼ਾਹਰ ਕੀਤੀ, ਜਦਕਿ 19 ਫੀਸਦੀ ਲੋਕਾਂ ਨੇ ਉਸ ਨੂੰ ਨਾ-ਮਨਜ਼ੂਰ ਕੀਤਾ ਹੈ।
ਦੂਜੇ ਪਾਸੇ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੂੰ 61 ਫੀਸਦੀ ਲੋਕਾਂ ਨੇ ਚੰਗੇ ਸਿਆਸਤਦਾਨ ਵਜੋਂ ਪਸੰਦ ਕੀਤਾ ਹੈ ਅਤੇ 4 ਫੀਸਦੀ ਨੇ ਉਸ ਬਾਰੇ ਕੋਈ ਰਾਏ ਨਹੀਂ ਜ਼ਾਹਰ ਕੀਤੀ ਹੈ। ਉਸ ਨੂੰ 34 ਫੀਸਦੀ ਲੋਕਾਂ ਨੇ ਨਾਪਸੰਦ ਕੀਤਾ ਹੈ। ਤੀਜੇ ਨੰਬਰ ‘ਤੇ 55 ਫੀਸਦੀ ਲੋਕਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਤਾਰੀਫ ਕੀਤੀ ਹੈ ਕਿ ਉਹ ਇਕ ਚੰਗੇ ਸਿਆਸਤਦਾਨ ਹਨ, ਜਦਕਿ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਉਨ੍ਹਾਂ ਬਾਰੇ ਕੁਝ ਨਹੀਂ ਜਾਣਦੇ। 32 ਫੀਸਦੀ ਲੋਕਾਂ ਨੇ ਉਨ੍ਹਾਂ ਨੂੰ ਚੰਗਾ ਨੇਤਾ ਕਹਿ ਕੇ ਨਕਾਰ ਦਿੱਤਾ ਹੈ।
PM ਮੋਦੀ ਨੇ ਇੱਕ ਹਫ਼ਤੇ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਕੈਨੇਡੀਅਨ PM ਜਸਟਿਨ ਟਰੂਡੋ ਵਰਗੇ ਮਸ਼ਹੂਰ ਨੇਤਾਵਾਂ ਨੂੰ ਵੀ ਆਪਣੇ ਚਹੇਤੇ ਸਿਆਸਤਦਾਨ ਵਜੋਂ ਪਿੱਛੇ ਛੱਡ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਇਸ ਅਪਰੂਵਲ ਰੇਟਿੰਗ ਵਿੱਚ 41 ਫੀਸਦੀ ਲਾਈਕ ਦੇ ਨਾਲ 6ਵੇਂ ਨੰਬਰ ‘ਤੇ ਹਨ, ਜਦਕਿ ਜਸਟਿਨ ਟਰੂਡੋ 39 ਫੀਸਦੀ ਦੇ ਨਾਲ ਸੱਤਵੇਂ ਨੰਬਰ ‘ਤੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 34 ਫੀਸਦੀ ਨਾਲ 10ਵੇਂ ਨੰਬਰ ‘ਤੇ ਹਨ।
ਇਹ ਨਵੀਆਂ ਮਨਪਸੰਦ ਜਾਂ ਮਨਜ਼ੂਰੀ ਰੇਟਿੰਗਾਂ 22-28 ਮਾਰਚ, 2023 ਤੱਕ ਇਕੱਠੇ ਕੀਤੇ ਡਾਟਾ ‘ਤੇ ਆਧਾਰਿਤ ਹਨ। ਪ੍ਰਵਾਨਗੀ ਰੇਟਿੰਗ ਹਰੇਕ ਦੇਸ਼ ਵਿੱਚ ਬਾਲਗ ਨਿਵਾਸੀਆਂ ਦੀ ਸੱਤ-ਦਿਨ ਦੀ ਮੂਵਿੰਗ ਔਸਤ ‘ਤੇ ਆਧਾਰਿਤ ਹੈ। ਇਸ ਦਾ ਸੈਂਪਲ ਸਾਈਜ਼ ਦੇਸ਼ਾਂ ਦੇ ਮੁਤਾਬਕ ਵੱਖ-ਵੱਖ ਹੈ।
ਇਹ ਵੀ ਪੜ੍ਹੋ : ਰੇਲਗੱਡੀ ‘ਚ ਸਫ਼ਰ ਕਰਨ ਜਾ ਰਹੇ ਹੋ ਤਾਂ ਪੜ੍ਹ ਲਓ ਇਹ ਖ਼ਬਰ, ਕਿਸਾਨ ਭਲਕੇ ਤੋਂ ਰੋਕਣਗੇ ਰੇਲਾਂ
ਵਾਸ਼ਿੰਗਟਨ ਦੀ ਆਨਲਾਈਨ ਸਰਵੇਖਣ ਅਤੇ ਰਿਸਰਚ ਕੰਪਨੀ ਮਾਰਨਿੰਗ ਕੰਸਲਟ ਪੋਲੀਟਿਕਲ ਇੰਟੈਲੀਜੈਂਸ ਨੇ ਇਹ ਰੇਟਿੰਗ ਜਾਰੀ ਕੀਤੀ ਹੈ। ਮੌਜੂਦਾ ਸਮੇਂ ਵਿੱਚ ਇਹ ਕੰਪਨੀ ਕਿਸੇ ਵੀ ਸਰਕਾਰ ਵਿੱਚ ਨੇਤਾਵਾਂ ਦੇ ਇੱਕ ਸਿਆਸਤਦਾਨ ਵਜੋਂ ਲੋਕਾਂ (ਵੋਟਰਾਂ ਵਜੋਂ) ਵਿਚਾਲੇ ਬਣੇ ਅਕਸ ‘ਤੇ ਨਜ਼ਰ ਰਖ ਰਹੀ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੇ ਦੇਸ਼ਾਂ ਦੇ ਪ੍ਰਗਤੀ ਪੱਥ ਨੂੰ ਵੀ ਟਰੈਕ ਕਰ ਰਹੀ ਹੈ।
ਇਸ ਦੀ ਪ੍ਰਵਾਨਗੀ ਦਰਜਾਬੰਦੀ ਵਿੱਚ ਆਸਟ੍ਰੇਲੀਆ, ਆਸਟ੍ਰੀਆ, ਬੈਲਜੀਅਮ, ਬ੍ਰਾਜ਼ੀਲ, ਕੈਨੇਡਾ, ਫਰਾਂਸ, ਜਰਮਨੀ, ਭਾਰਤ, ਆਇਰਲੈਂਡ, ਇਟਲੀ, ਜਾਪਾਨ, ਮੈਕਸੀਕੋ, ਨੀਦਰਲੈਂਡ, ਨਾਰਵੇ, ਪੋਲੈਂਡ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ 20 ਦੇਸ਼ ਹਨ। ਇਸ ਦੀ ਵੈੱਬਸਾਈਟ ਦਾ ਪੇਜ ਅਪਰੂਵ ਲ ਰੇਟਿੰਗ ਦੇ ਸਾਰੇ 20 ਦੇਸ਼ਾਂ ਦੇ ਨਵੇਂ ਡਾਟਾ ਨਾਲ ਵੀਕਲੀ ਅਪਡੇਟ ਕੀਤਾ ਜਾਏਗਾ। ਇਹ ਦੁਨੀਆਭਰ ਵਿੱਚ ਬਦਲਦੇ ਸਿਆਸੀ ਹਾਲਾਤਾਂ ਦਾ ਅਸਲ ਨਜ਼ਰੀਆ ਪੇਸ਼ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: