ਰਾਜਸਥਾਨ ਤੋਂ 8 ਸਾਲ ਦੀ ਬੱਚੀ ਦੇ 10 ਟੁਕੜੇ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੂਮ 4 ਦਿਨ ਤੋਂ ਲਾਪਤਾ ਸੀ। ਘਰ ਤੋਂ 200 ਮੀਟਰ ਦੂਰ ਖੰਡਰ ਵਿਚ ਉਸ ਦੀ ਲਾਸ਼ ਦੇ ਟੁਕੜੇ ਪਏ ਮਿਲੇ। ਘਟਨਾ ਉਦੇਪੁਰ ਦੇ ਮਾਵਲੀ ਇਲਾਕੇ ਦੀ ਸ਼ਨੀਵਾਰ ਸ਼ਾਮ ਦੀ ਹੈ। ਪੁਲਿਸ ਨੂੰ ਬੱਚੀ ਦੀ ਮੌਤ ਦੇ ਪਿੱਛੇ ਕਿਸੇ ਤਾਂਤ੍ਰਿਕ ਕਿਰਿਆ ਕੀਤੇ ਜਾਣ ਦੀ ਵੀ ਸ਼ੰਕਾ ਹੈ।
ਪੁਲਿਸ ਨੇ ਦੱਸਿਆ ਕਿ ਪੂਜਾ ਲੋਪੜਾ ਦੇ ਸਰਕਾਰੀ ਸਕੂਲ ਦੀ ਕਲਾਸ 4 ਵਿਚ ਪੜ੍ਹਦੀ ਸੀ। 4 ਦਿਨ ਪਹਿਲਾਂ ਸਕੂਲ ਤੋਂ ਆ ਕੇ ਖੇਤ ‘ਤੇ ਜਾਣ ਲਈ ਨਿਕਲੀ ਸੀ। ਜਦੋਂ ਉਹ ਖੇਤ ‘ਤੇ ਨਹੀਂ ਪਹੁੰਚੀ ਤਾਂ ਘਰਵਾਲਿਆਂ ਨੇ ਉਸ ਦੀ ਭਾਲ ਕੀਤੀ।
ਬੱਚੀ ਦੇ ਨਾ ਮਿਲਣ ‘ਤੇ ਪਿਤਾ ਸਨੂੰ ਭੀਲ ਨੇ 28 ਮਾਰਚ ਨੂੰ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਚਾਰ ਦਿਨ ਤੋਂ ਬੱਚੀ ਦੀ ਭਾਲ ਕਰ ਰਹੀ ਸੀ। ਸ਼ਨੀਵਾਰ ਦੇਰ ਸ਼ਾਮ ਘਰ ਦੇ ਆਸ-ਪਾਸ ਤਲਾਸ਼ ਕੀਤੀ ਤਾਂ 200 ਮੀਟਰ ਦੂਰ ਖੰਡਰ ਵਿਚ ਉਸ ਦੀ ਲਾਸ਼ ਮਿਲੀ।
ਬੱਚੀ ਦੀ ਲਾਸ਼ ਦੇ ਟੁਕੜੇ-ਟੁਕੜੇ ਪਏ ਸਨ। ਪੁਲਿਸ ਨੇ ਉਨ੍ਹਾਂ ਨੂੰ ਇਕੱਠਾ ਕੀਤਾ ਤੇ ਪੋਸਟਮਾਰਟਮ ਲਈ ਉਦੇਪੁਰ ਦੇ ਐੱਮਬੀ ਹਸਪਤਾਲ ਲੈ ਗਈ। ਐਤਵਾਰ ਸਵੇਰੇ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਮ੍ਰਿਤਕ ਬੱਚੀ ਦੇ ਚਾਚਾ ਮਾਂਗੀਲਾਲ ਦਾ ਕਹਿਣਾ ਹੈ ਕਿ ਹਤਿਆਰਿਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਅੱਗੇ ਅਜਿਹੀ ਕੋਈ ਘਟਨਾ ਨਾ ਹੋਵੇ। ਮਾਂਗੀਲਾਲ ਨੇ ਮਾਮਲਾ ਫਾਸਟ ਟਰੈਕ ਕੋਰਟ ਵਿਚ ਚਲਾਉਣ ਤੇ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਰੱਖੀ।
ਇਹ ਵੀ ਪੜ੍ਹੋ : ਯੂਪੀ ‘ਚ ਮਰਡਰ ਦੀ ਸਨਸਨੀਖੇਜ ਵਾਰਦਾਤ, ਪਤਨੀ ਦਾ ਕ.ਤਲ ਕਰ ਲਾ.ਸ਼ ਕੋਲ ਸੌਂ ਗਿਆ ਪਤੀ
ਮਾਵਲੀ ਡਿਪਟੀ ਕੈਲਾਸ਼ ਕੁਵਰ ਨੇ ਦੱਸਿਆ ਕਿ ਅਗਵਾ ਨੂੰ ਲੈ ਕੇ 28 ਮਾਰਚ ਨੂੰ ਲੜਕੀ ਦੇ ਪਿਤਾ ਨੇ ਮੁਕੱਦਮਾ ਦਰਜ ਕਰਾਇਆ ਸੀ। ਬੱਚੀ ਦੀ ਲਾਸ਼ ਟੁਕੜਿਆਂ ਵਿਚ ਮਿਲੀ। 4 ਨੌਜਵਾਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: