ਦੇਸ਼ ਵਿਚ ਆਏ ਦਿਨ ਫਿਰਕੂ ਮਾਮਲਿਆਂ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦਰਮਿਆਨ ਬਜਰੰਗ ਦਲ ਵੀ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ। ਦਰਅਸਲ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਦੇ ਉਜਿਰੇ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਬੱਸ ਵਿਚ ਇਕ ਲੜਕੇ ਦੀ ਜੰਮ ਕੇ ਮਾਰ ਕੁਟਾਈ ਕੀਤੀ ਗਈ। ਬੱਸ ਵਿਚ ਯਾਤਰਾ ਕਰਨ ਦੌਰਾਨ ਹਿੰਦੂ ਮਹਿਲਾ ਨਾਲ ਗੱਲ ਕਰਨ ‘ਤੇ ਮੁਸਲਿਮ ਨੌਜਵਾਨ ‘ਤੇ ਹਮਲਾ ਕਰ ਦਿੱਤਾ ਗਿਆ।
ਸੂਤਰਾਂ ਨੇ ਦੱਸਿਆ ਕਿ ਪੀੜਤ ਦੀ ਪਛਾਣ ਮੁਹੰਮਦ ਜਹੀਰ ਵਜੋਂ ਹੋਈ ਹੈ ਤੇ ਬਜਰੰਗ ਦਲ ਦੇ ਵਰਕਰਾਂ ਦੇ ਇਸ ਘਟਨਾ ਵਿਚ ਸ਼ਾਮਲ ਹੋਣ ਦੀ ਸ਼ੰਕਾ ਹੈ ਬਾਅਦ ਵਿਚ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਪੁਲਿਸ ਨੇ ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ 4 ਖਿਲਾਫ ਮਾਮਲਾ ਦਰਜ ਕੀਤਾ ਹੈ।
ਨੌਜਵਾਨ ਦੇ ਲੜਕੀ ਨਾਲ ਗੱਲ ਕਰਨ ਦੀ ਸੂਚਨਾ ਮਿਲਦੇ ਹੀ ਬਜਰੰਗ ਦਲ ਦੇ ਵਰਕਰਾਂ ਦਾ ਇਕ ਸਮੂਹ ਬੱਸ ਵਿਚ ਸਵਾਰ ਹੋ ਗਿਆ। ਬਜਰੰਗ ਦਲ ਦੇ ਵਰਕਰਾਂ ਨੇ ਬੱਸ ਵਿਚ ਸਵਾਰ ਬਾਕੀ ਯਾਤਰੀਆਂ ਦੇ ਸਾਹਮਣੇ ਉਸ ਦੀ ਮਾਰਕੁਟਾਈ ਕਰ ਦਿੱਤੀ ਤੇ ਫਿਰ ਉਸ ਨੂੰ ਬੱਸ ਤੋਂ ਹੇਠ ਵੀ ਉਤਾਰ ਲਿਆ। ਬਾਅਦ ਵਿਚ ਆਸ-ਪਾਸ ਦੇ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਾਇਆ।
ਇਹ ਵੀ ਪੜ੍ਹੋ : 20 ਮਈ ਤੋਂ ਸ਼ਰਧਾਲੂਆਂ ਲਈ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ, 22 ਅਪ੍ਰੈਲ ਤੋਂ ਚਾਰਧਾਮ ਯਾਤਰਾ ਸ਼ੁਰੂ
ਇਸ ਤੋਂ ਪਹਿਲਾਂ ਵੀ ਕਰਨਾਟਕ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਸਤੰਬਰ ਵਿਚ ਵੀ ਇਕ ਮੁਸਲਿਮ ਨੌਜਵਾਨ ਨੂੰ ਸਿਰਫ ਇਸ ਲਈ ਕੁੱਟਿਆ ਗਿਆ ਸੀ ਕਿਉਂਕਿ ਉਹ ਇਕ ਮੁਸਲਿਮ ਲੜਕੀ ਨਾਲ ਗੱਲ ਕਰ ਰਿਹਾ ਸੀ। ਨੌਜਵਾਨ ਦੀ ਪਛਾਣ ਸਨੀਫ ਵਜੋਂ ਹੋਈ ਸੀ ਜੋ ਕਿ ਜਾਲਸੂਰ ਪਿੰਡ ਦਾ ਵਾਸੀ ਸੀ। ਕਾਲਜ ਦੇ ਹੀ ਕੁਝ ਵਿਦਿਆਰਥੀਆਂ ਨੇ ਇਹ ਕਹਿ ਕੇ ਉਸ ਦੀ ਮਾਰਕੁਟਾਈ ਕਰ ਦਿੱਤੀ ਕਿ ਉਸ ਨੇ ਹਿੰਦੂ ਲੜਕੀ ਨਾਲ ਗੱਲ ਕਿਵੇਂ ਕੀਤੀ।
ਵੀਡੀਓ ਲਈ ਕਲਿੱਕ ਕਰੋ -: