ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 17 ਸਾਲਾਂ ਕੁੜੀ ਨੇ ਰੀਲ ਬਣਾਉਣ ਦੇ ਬਹਾਨੇ ਆਪਣੇ ਮੰਗੇਤਰ ਦੀ ਗਰਦਨ ‘ਤੇ ਤੇਜ਼ਧਾਰ ਚਾਕੂ ਨਾਲ ਵਾਰ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
ਪੁਲਿਸ ਨੇ ਕੁੜੀ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਪੀੜਤ ਨੌਜਵਾਨ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਨੌਜਵਾਨ ਦਾ ਨਾਂ ਦੇਵੇਂਦਰ ਗੌੜਾ ਹੈ। ਪੁਲਿਸ ਵੱਲੋਂ ਹਰ ਪਹਿਲੂ ਤੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਰਾਣੇਬੇਨੂਰ ਸ਼ਹਿਰ ਦੀ ਹੈ। ਜਿੱਥੇ ਕੁੜੀ ਨੇ ਆਪਣੇ ਮੰਗੇਤਰ ਨੂੰ ਮਿਲਣ ਦੇ ਬਹਾਨੇ ਓਮ ਪਬਲਿਕ ਸਕੂਲ ਨੇੜੇ ਪਾਰਕ ਵਿੱਚ ਬੁਲਾਇਆ। ਉਸ ਨੇ ਆਪਣੇ ਮੰਗੇਤਰ ਨੂੰ ਕਿਹਾ ਕਿ ਉਹ ਉਸ ਨੂੰ ਤੋਹਫ਼ਾ ਦੇਣਾ ਚਾਹੁੰਦੀ ਹੈ। ਗਿਫਟ ਦੇਣ ਦੇ ਬਹਾਨੇ ਕੁੜੀ ਨੇ ਦੇਵੇਂਦਰ ਗੌੜਾ ਦੇ ਹੱਥ ਬੰਨ੍ਹ ਦਿੱਤੇ ਅਤੇ ਅੱਖਾਂ ਬੰਦ ਕਰਨ ਲਈ ਕਿਹਾ। ਮੁੰਡੇ ਨੇ ਜਿਵੇਂ ਹੀ ਅੱਖਾਂ ਬੰਦ ਕਰ ਲਈਆਂ ਤਾਂ ਕੁੜੀ ਨੇ ਉਸ ‘ਤੇ ਤੇਜ਼ਧਾਰ ਚਾਕੂ ਨਾਲ ਵਾਰ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਚੀਨ : 9 ਸਾਲ ਜ਼ੰਜੀਰਾਂ ‘ਚ ਰੱਖੀ ਪਤਨੀ, ਪਸ਼ੂਆਂ ਤੋਂ ਵੀ ਬਦਤਰ ਕੀਤਾ ਹਾਲ, ਕੋਰਟ ਨੇ ਸੁਣਾਈ ਸਜ਼ਾ
ਦੱਸ ਦਈਏ ਕਿ ਕੁੜੀ ਦੀ ਦੇਵੇਂਦਰ ਗੌੜਾ ਨਾਲ 3 ਮਾਰਚ ਨੂੰ ਮੰਗਣੀ ਹੋਈ ਸੀ ਪਰ ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਨੂੰ ਕਿਸੇ ਹੋਰ ਲੜਕੇ ਨਾਲ ਪਿਆਰ ਸੀ। ਉਹ ਦੇਵੇਂਦਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਜਿਸ ਲਈ ਉਸਨੇ ਇਹ ਖੂਨੀ ਖੇਡ ਰਚੀ। ਦੂਜੇ ਪਾਸੇ ਦੇਵੇਂਦਰ ਗੌੜਾ ਦੇ ਮਾਤਾ-ਪਿਤਾ ਨੇ ਲੜਕੀ ਦੇ ਖਿਲਾਫ ਹਲਗੇਰੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: