ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਸਟੋਰ ਰੂਮ ਵਿਚ ਰੱਖੇ 12ਵੀਂ ਦੇ 59 ਬੰਡਲ ਪੇਪਰ ਚੋਰੀ ਹੋ ਗਏ ਜਿਸ ਦੇ ਬਾਅਦ ਵਿਭਾਗ ਵਿਚ ਹਲਚਲ ਦਾ ਮਾਹੌਲ ਹੈ। ਬੇਸ਼ੱਕ ਸਕੂਲ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਲਿਖਿਤ ਸ਼ਿਕਾਇਤ ਦਿੱਤੀ ਗਈ ਹੈ ਪਰ ਜਿਸ ਤਰ੍ਹਾਂ ਤੋਂ ਸਕੂਲ ਤੋਂ ਪੇਪਰ ਚੋਰੀ ਹੋਏ ਹਨ, ਉਸ ਨਾਲ ਵਿਭਾਗੀ ਕਾਰਜ ਪ੍ਰਣਾਲੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।
ਥਾਣਾ ਸਦਰ ਪੁਲਿਸ ਨੂੰ ਦਿੱਤੀ ਲਿਖਤ ਸ਼ਿਕਾਇਤ ਵਿਚ ਪ੍ਰਿੰਸੀਪਲ ਜਗਦੀਪ ਪਾਲ ਨੇ ਦੱਸਿਆ ਕਿ ਸਕੂਲ ਦੇ ਰਿਕਾਰਡ ਰੂਮ ਵਿਚ 8ਵੀਂ ਕਲਾਸ ਦੇ 121 ਬੰਡਲ ਦਸਵੀਂ ਦੇ 143 ਬੰਡਲ ਤੇ 12ਵੀਂ ਕਲਾਸ ਦੇ 140 ਬੰਡਲ ਰੱਖੇ ਸਨ ਤੇ ਸਟੋਰ ਰੂਮ ਦੀਆਂ ਚਾਬੀਆਂ ਸਕੂਲ ਦੇ ਚੌਕੀਦਾਰ ਕੋਲ ਸੀ। 12 ਅਪ੍ਰੈਲ ਨੂੰ ਉਪ-ਕੋਆਰਡੀਨੇਟਰ ਵੱਲੋਂ ਜਦੋਂ ਸਟੋਰ ਵਿਚ ਜਾ ਕੇ ਚੈੱਕ ਕੀਤਾ ਗਿਆ ਤਾਂ 12ਵੀਂ ਕਲਾਸ ਦੇ ਸਿਰਫ 81 ਬੰਡਲ ਹੀ ਮਿਲੇ ਜਦੋਂ ਕਿ 59 ਬੰਡਲ ਗੁੰਮ ਹੋ ਗਏ ਜਿਸ ਦੇ ਬਾਅਦ ਸਟਾਫ ਤੋਂ ਪੁੱਛਗਿਛ ਕੀਤੀ ਗਈ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਹਾਰਦਿਕ ਪਾਂਡਯਾ ਨੇ ਕੀਤਾ IPL ਦੇ ਨਿਯਮਾਂ ਦਾ ਉਲੰਘਣ, ਲਗਾਇਆ ਗਿਆ 12 ਲੱਖ ਦਾ ਜੁਰਮਾਨਾ
ਪਤਾ ਲੱਗਾ ਹੈ ਕਿ ਇਹ ਪੇਪਰ ਸਿੱਖਿਆ ਸੈਸ਼ਨ 2021-22 ਦੇ ਸਨ ਤੇ ਇਕ ਬੰਡਲ ਵਿਚ ਵਿਭਾਗ ਵੱਲੋਂ 200 ਤੋਂ 250 ਪੇਪਰ ਰੱਖੇ ਜਾਂਦੇ ਹਨ ਜਿਸ ਵੀ ਵਿਅਕਤੀ ਨੇ ਚੋਰੀ ਕੀਤੀ ਹੈ, ਉਸ ਨੇ ਲਿਫਾਫਾ ਉਥੇ ਹੀ ਛੱਡ ਦਿੱਤਾ ਤੇ ਬਾਕੀ ਪੇਪਰ ਚੋਰੀ ਕਰ ਲਏ। ਜ਼ਿਲ੍ਹੇ ਵਿੱਚ 12ਵੀਂ ਜਮਾਤ ਦੀ ਉੱਤਰ ਪੱਤਰੀ ਚੈੱਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਐਮ.ਐਲ.ਐਮ ਸੀਨੀਅਰ ਸੈਕੰਡਰੀ ਸਕੂਲ ਨੂੰ ਨਿਰਧਾਰਿਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: