ਬੇਂਗਲੁਰੂ ‘ਚ ਰਹਿਣ ਵਾਲੇ ਇਕ ਬੰਦੇ ਨੇ ਆਪਣੀ ਗਰਲ ਫ੍ਰੈਂਡ ਦਾ ਜਨਮ ਦਿਨ ਮਨਾਉਣ ਮਗਰੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮਤਾਬਕ ਉਸ ਦੀ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਉਸ ਨੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਘਟਨਾ ਸ਼ੁੱਕਰਵਾਰ ਨੂੰ ਬੇਂਗਲੁਰੂ ਦੇ ਲਾਗੇਰੇ ਇਲਾਕੇ ‘ਚ ਵਾਪਰੀ। ਪੁਲਿਸ ਮੁਤਾਬਕ ਦੋਸ਼ੀ ਪ੍ਰਸ਼ਾਂਤ ਨੇ ਆਪਣੀ 24 ਸਾਲਾਂ ਪ੍ਰੇਮਿਕਾ ਨਵਿਆ ਨਾਲ ਪੂਰਾ ਦਿਨ ਜਸ਼ਨ ਮਨਾਉਣ ਦੀ ਯੋਜਨਾ ਬਣਾਈ ਸੀ।
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਨਵਿਆ ਦਾ ਜਨਮਦਿਨ ਸੀ ਪਰ ਪ੍ਰਸ਼ਾਂਤ ਉਸ ਦਿਨ ਬਿਜ਼ੀ ਸੀ ਇਸ ਲਈ ਉਸ ਨੇ ਆਪਣੀ ਗੈਰ-ਹਾਜ਼ਰੀ ਨੂੰ ਪੂਰਾ ਕਰਨ ਲਈ ਇਕ ਵੱਡੀ ਪਾਰਟੀ ਦਾ ਆਯੋਜਨ ਕੀਤਾ ਸੀ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪ੍ਰਸ਼ਾਂਤ ਨੂੰ ਪਤਾ ਲੱਗਾ ਕਿ ਉਸ ਦੀ ਪ੍ਰੇਮਿਕਾ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ‘ਚ ਹੈ ਅਤੇ ਉਸ ਨਾਲ ਲਗਾਤਾਰ ਮੈਸੇਜ ਰਾਹੀਂ ਗੱਲ ਕਰਦੀ ਹੈ, ਜਿਸ ਕਰਕੇ ਉਹ ਗੁੱਸੇ ‘ਚ ਆ ਗਿਆ ਤੇ ਦੁਖੀ ਵੀ ਸੀ।
ਪੁਲਿਸ ਨੇ ਦੱਸਿਆ ਕਿ ਨਵਿਆ ਦਾ ਜਨਮਦਿਨ ਮਨਾਉਣ ਤੋਂ ਬਾਅਦ ਦੋਸ਼ੀ ਨੇ ਨਵਿਆ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਰਾਜਗੋਪਾਲਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸ਼ਿੰਜੋ ਆਬੇ ਮਗਰੋਂ ਹੁਣ ਜਾਪਾਨ ਦੇ PM ਕਿਸ਼ਿਦਾ ‘ਤੇ ਨਿਸ਼ਾਨਾ! ਭਾਸ਼ਣ ਦੌਰਾਨ ਹੋਇਆ ਬਲਾਸਟ
ਪੁਲਿਸ ਨੇ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਵਿਕਟੋਰੀਆ ਹਸਪਤਾਲ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਨਵਿਆ ਅਤੇ ਪ੍ਰਸ਼ਾਂਤ ਰਿਸ਼ਤੇਦਾਰ ਸਨ ਅਤੇ ਕਨਕਪੁਰਾ ਦੇ ਰਹਿਣ ਵਾਲੇ ਸਨ। ਦੋਵੇਂ ਪਿਛਲੇ 6 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ। ਹਾਲਾਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਕੁਝ ਨਹੀਂ ਪਤਾ ਸੀ।
ਪ੍ਰਸ਼ਾਂਤ ਨੇ ਪਹਿਲਾਂ ਨਵਿਆ ਦੇ ਜਨਮਦਿਨ ਦਾ ਕੇਕ ਕੱਟਿਆ ਅਤੇ ਫਿਰ ਚਾਕੂ ਨਾਲ ਉਸਦਾ ਗਲਾ ਵੱਢਿਆ। ਕਤਲ ਕਰਨ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ। ਜਦੋਂ ਨਵਿਆ ਕਾਫੀ ਦੇਰ ਤੱਕ ਘਰ ਨਹੀਂ ਪਹੁੰਚੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਨਾ ਮਿਲਣ ‘ਤੇ ਉਨ੍ਹਾਂ ਪੁਲਿਸ ਕੋਲ ਜਾ ਕੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਜਾਂਚ ‘ਚ ਨਵਿਆ ਦੀ ਆਖਰੀ ਲੋਕੇਸ਼ਨ ਪ੍ਰਸ਼ਾਂਤ ਦੇ ਘਰ ਮਿਲੀ।
ਜਦੋਂ ਪੁਲਿਸ ਪ੍ਰਸ਼ਾਂਤ ਦੇ ਘਰ ਪਹੁੰਚੀ ਤਾਂ ਉੱਥੇ ਨਵਿਆ ਦੀ ਲਾਸ਼ ਮਿਲੀ। ਇੱਥੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਰ ਪੁਲਿਸ ਨੇ ਪ੍ਰਸ਼ਾਂਤ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: