ਬਠਿੰਡਾ SSP ਆਫਿਸ ਦੇ 100 ਮੀਟਰ ਦੂਰ ਨਾਨ ਕੁਲਚੇ ਦੀ ਰੇਹੜੀ ‘ਤੇ ਨਾਨ ਖਾ ਰਹੀ ਗਰਭਵਤੀ ਔਰਤ ‘ਤੇ ਇਕ ਵਿਅਕਤੀ ਨੇ ਚਾਕੂ ਨਾਲ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਦੇ ਬਾਅਦ ਮਹਿਲਾ ਸੜਕ ‘ਤੇ ਡਿੱਗ ਗਈ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਭੱਜਣ ਲੱਗਾ ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਲੋਕਾਂ ਨੇ ਜ਼ਖਮੀ ਮਹਿਲਾ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ।
ਮਹਿਲਾ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਸਿਵਲ ਲਾਈਨ ਥਾਣਾ ਪੁਲਿਸ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੈ। ਜਾਣਕਾਰੀ ਮੁਤਾਬਕ ਦੁਪਿਹਰ 1.30 ਵਜੇ ਦੇ ਲਗਭਗ ਗੀਤਾ ਨਾਂ ਦੀ ਮਹਿਲਾ ਬਠਿੰਡਾ ਦੇ ਐੱਸਐੱਸਪੀ ਆਫਿਸ ਦੇ ਬਾਹਰ ਨਾਨ ਕੁਲਚੇ ਦੀ ਰੇਹੜੀ ‘ਤੇ ਨਾਨ ਖਾ ਰਹੀ ਸੀ। ਇਸ ਦੌਰਾਨ ਉਥੇ ਪਹੁੰਚੇ ਅਜੇ ਨਾਂ ਦੇ ਵਿਅਕਤੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਮਹਿਲਾ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਵੀ ਆਸ-ਪਾਸ ਦੇ ਲੋਕ ਉਸ ਨੂੰ ਬਚਾਉਣ ਨਹੀਂ ਆਏ। ਇਕ ਜੂਸ ਵਾਲੇ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ :
ਇਸ ਤੋਂ ਬਾਅਦ ਕੁਝ ਹੋਰ ਲੋਕਾਂ ਨੇ ਹਿੰਮਤ ਦਿਖਾਈ ਤੇ ਉਸ ਨੂੰ ਫੜ ਕੇ ਕਾਬੂ ਕਰ ਲਿਆ। ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੌਕੇ ‘ਤੇ ਪਹੁਚੇ ਡੀਐੱਸਪੀ ਗੁਰਪ੍ਰੀਤ ਸਿਘ ਨੇ ਕਿਹਾ ਕਿ ਚਾਕੂ ਮਾਰਨ ਵਾਲੇ ਅਜੇ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਚਾਕੂ ਮਾਰਨ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: