ਜਲੰਧਰ ਦੇ ਸਰਹੱਦੀ ਖੇਤਰ ਫਿਲੌਰ ਵਿਚ ਹਥਿਆਰ ਤਸਕਰਾਂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਇਕ ਤਸਕਰ ਨੂੰ ਗੋਲੀ ਲੱਗੀ। ਬਾਵਜੂਦ ਉਸ ਦੇ ਸਾਥੀ ਉਸ ਨੂੰ ਭਜਾ ਲਿਜਾਣ ਵਿਚ ਸਫਲ ਰਿਹਾ। ਪੁਲਿਸ ਨੇ ਤਸਕਰਾਂ ਨੂੰ ਆਪਣੇ ਘਰ ਪਨਾਹ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖੱਡ ਮੁਹੱਲੇ ਵਿਚ ਰੰਜਿਸ਼ ਵਿਚ ਕੁਝ ਲੜਕਿਆਂ ਨੇ 6 ਤੋਂ 7 ਰਾਊਂਡ ਫਾਇਰਿੰਗ ਕੀਤੀ ਸੀ। ਮਾਮਲੇ ਵਿਚ ਰਾਜੂ ਪੁੱਤਰ ਬਿੱਟੂ ਨੂੰ ਇਕ ਪਿਸਤੌਲ ਨਾਲ ਗ੍ਰਿਫਤਾਰ ਕੀਤਾ ਸੀ। ਰਾਜੂ ਨੇ ਪੁੱਛਗਿਛ ਵਿਚ ਦੱਸਿਆ ਸੀ ਕਿ ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ ਤੇ ਉਸ ਦੇ ਦੋ ਸਾਥੀ ਸੰਜੂ ਤੇ ਆਕਾਸ਼ਦੀਪ ਖੱਡ ਮੁਹੱਲੇ ਵਿਚ ਰਾਹੁਲ ਦੇ ਘਰ ਲੁਕੇ ਹੋਏ ਸਨ।
ਇਹ ਵੀ ਪੜ੍ਹੋ : ਬਠਿੰਡਾ : ਦਿਨ-ਦਿਹਾੜੇ ਨੌਜਵਾਨ ਨੇ ਮਹਿਲਾ ‘ਤੇ ਹਮਲਾ ਕਰ ਕੀਤਾ ਗੰਭੀਰ ਜ਼ਖਮੀ, ਜਾਂਚ ‘ਚ ਜੁਟੀ ਪੁਲਿਸ
ਸੂਚਨਾ ‘ਤੇ ਪੁਲਿਸ ਦੀ ਟੀਮ ਸੰਜੂ ਤੇ ਆਕਾਸ਼ਦੀਪ ਨੂੰ ਫੜਨ ਲਈ ਰਾਹੁਲ ਦੇ ਘਰ ਖੱਡ ਮੁਹੱਲੇ ਪਹੁੰਚੀ ਤਾਂ ਤਸਕਰਾਂ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਕਰ ਦਿੱਤੀ। ਤਸਕਰਾਂ ਨੇ 6 ਤੋਂ 7 ਰਾਊਂਡ ਫਾਇਰਿੰਗ ਕੀਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਇਕ ਤਸਕਰ ਨੂੰ ਗੋਲੀ ਲੱਗੀ। ਮੌਕਾ ਲੱਗਦੇ ਹੀ ਦੂਜਾ ਸਾਥੀ ਉਸ ਨੂੰ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਰਾਹੁਲ ਤੋਂ ਮੁਲਜ਼ਮਾਂ ਬਾਰੇ ਪੁੱਛਗਿਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: