ਫਰੀਦਕੋਟ ਜ਼ਿਲ੍ਹੇ ਦੇ ਮੱਖੂ ਥਾਣਾ ਤਹਿਤ ਆਉਣ ਵਾਲੇ ਪਿੰਡ ਜੋਗੇਵਾਲਾ ਵਿਚ 22 ਸਾਲਾ ਨੌਜਵਾਨ ਦੀ ਡਰੱਗ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸੁਖਪਾਲ ਸਿੰਘ ‘ਤੇ ਮੁਕੱਦਮਾ ਦਰਜ ਕੀਤਾ ਹੈ।
ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸਿਮਰਨਜੀਤ ਸਿੰਘ ਨੂੰ ਸੁਖਪਾਲ ਸਿੰਘ ਉਰਫ ਸੁੱਖੂ ਨੇ ਨਸ਼ੇ ਦਾ ਓਵਰਡੋਜ਼ ਇੰਜੈਕਸ਼ਨ ਲਗਾ ਦਿੱਤਾ ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਘਰ ਦੀ ਹਾਲਤ ਪਹਿਲਾਂ ਹੀ ਠੀਕ ਨਹੀਂ ਸੀ ਤੇ ਹੁਣ ਉਹ ਨੌਜਵਾਨ ਪੁੱਤਰ ਜਿਸ ਤੋਂ ਉਨ੍ਹਾਂ ਨੇ ਉਮੀਦਾਂ ਲਗਾਈਆਂ ਹੋਈਆਂ ਸਨ, ਉਹ ਵੀ ਨਹੀਂ ਰਿਹਾ।
ਇਹ ਵੀ ਪੜ੍ਹੋ : ਮਲੋਟ : 6 ਕਿਲੋਗ੍ਰਾਮ ਚੂਰਾ ਪੋਸਤ ਸਣੇ ਨਸ਼ਾ ਤਸਕਰ ਗ੍ਰਿਫਤਾਰ, ਸੜਕ ਕਿਨਾਰੇ ਪਾਰਕ ਕਾਰ ‘ਚ ਕੁਝ ਲੱਭ ਰਿਹਾ ਸੀ ਮੁਲਜ਼ਮ
ਸਤਨਾਮ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਪਰਿਵਾਰ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ। ਘਟਨਾ ਦੀ ਜਾਂਚ ਕਰ ਰਹੇ ਐੱਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਸੁਖਪਾਲ ਸਿੰਘ ‘ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: