ਸੁਪਰੀਮ ਕੋਰਟ ਕੌਲਜੀਅਮ ਦੀ ਸਿਫਾਰਸ਼ ਦੇ ਬਾਅਦ ਕੇਂਦਰ ਨੇ ਵਧੀਕ ਜੱਜ ਵਜੋਂ ਹਾਈਕੋਰਟ ਵਿਚ ਕੰਮ ਕਰ ਰਹੇ ਜਸਟਿਸ ਵਿਕਾਸ ਬਹਿਲ, ਵਿਕਾਸ ਪੁਰੀ, ਸੰਦੀਪ ਮੌਦਗਿਲ, ਵਿਨੋਦ ਸ਼ਰਮਾ, ਪੰਕਜ ਜੈਨ ਤੇ ਜਸਜੀਤ ਸਿੰਘ ਬੇਦੀ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੁੱਖ ਜਸਟਿਸ ਜਲਦ ਹੀ ਇਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਦਿਵਾਉਣਗੇ।
ਪੰਜਾਬ-ਹਰਿਆਣਾ ਹਾਈਕੋਰਟ ਵਿਚ ਕੁੱਲ ਮਨਜ਼ੂਰਸ਼ੁਦਾ ਅਹੁਦੇ 85 ਹਨ ਜਿਨ੍ਹਾਂ ਵਿਚੋਂ 64 ਸਥਾਈ ਤੇ 21 ਵਧੀਕ ਜੱਜ ਹਨ। ਮੌਜੂਦਾ ਸਮੇਂ 38 ਸਥਾਈ ਜੱਜ ਤੇ 28 ਵਧੀਕ ਜੱਜ ਹਨ। ਹੁਣ ਪਟਨਾ ਹਾਈਕੋਰਟ ਤੋਂ ਤਬਾਦਲਾ ਹੋ ਕੇ ਆਏ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦੀ ਨਿਯੁਕਤੀ ਤੇ 6 ਵਧੀਕ ਜੱਜਾਂ ਦੇ ਸਹੁੰ ਚੁੱਕ ਸਮਾਗਮ ਨਾਲ ਹੀ ਸਥਾਈ ਜੱਜਾਂ ਦੀ ਗਿਣਤੀ 45 ਹੋ ਜਾਵੇਗੀ। ਇਸ ਸਾਲ ਹਾਈਕੋਰਟ ਦੇ 7 ਸਥਾਈ ਜੱਜ ਰਿਟਾਇਰ ਹੋਣ ਵਾਲੇ ਹਨ।
16 ਮਈ ਨੂੰ ਜਸਟਿਸ ਹਰਿੰਦਰ ਸਿੰਘ ਸਿੱਧੂ 5 ਜੂਨ ਨੂੰ ਜਸਟਿਸ ਸੁਧੀਰ ਮਿੱਤਲ, 8 ਜੂਨ ਨੂੰ ਜਸਟਿਸ ਅਸ਼ੋਕ ਕੁਮਾਰ ਵਰਮਾ, 23 ਜੁਲਾਈ ਨੂੰ ਜਸਟਿਸ ਜੈਸ਼੍ਰੀ ਟਾਕੁਰ, 3 ਅਗਸਤ ਨੂੰ ਜਸਟਿਸ ਐੱਚਐੱਸ ਮਦਾਨ 27 ਅਗਸਤ ਨੂੰ ਜਸਟਿਸ ਬੀਐੱਸ ਵਾਲੀਆ ਤੇ 25 ਸਤੰਬਰ ਨੂੰ ਜਸਟਿਸ ਹਰਨੇਸ਼ ਸਿੰਘ ਗਿੱਲ ਰਿਟਾਇਰ ਹੋਣਗੇ।
ਇਹ ਵੀ ਪੜ੍ਹੋ : ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਛੱਡ ਅੰਮ੍ਰਿਤਸਰ ਤੋਂ ਦੁਬਈ ਰਵਾਨਾ, ਵੀਜ਼ੇ ‘ਤੇ ਦੋ ਵਾਰ ਲਿਖਿਆ ਪਿਤਾ ਦਾ ਨਾਂ
ਹਾਈਕੋਰਟ ਦੇ ਮੌਜੂਦਾ ਜੱਜ ਰਵੀਸ਼ੰਕਰ ਝਾਅ ਵੀ 13 ਅਕਤੂਬਰ ਨੂੰ ਰਿਟਾਇਰ ਹੋਣ ਵਾਲੇ ਹਨ। ਹਾਲਾਂਕਿ ਰਿਟਾਇਰਮੈਂਟ ਤੋਂ ਪਹਿਲਾਂ ਉਨ੍ਹਾਂ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਹੋ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਉਹ ਅਕਤੂਬਰ 2026 ਤੱਕ ਉਥੋਂ ਦੇ ਜੱਜ ਵਜੋਂ ਰਹਿ ਸਕਦੇ ਹਨ। ਜਸਟਿਸ ਝਾਅ ਮੂਲ ਤੌਰ ਤੋਂ ਮੱਧ ਪ੍ਰਦੇਸ਼ ਹਾਈਕੋਰਟ ਤੋਂ ਹੈ।
ਵੀਡੀਓ ਲਈ ਕਲਿੱਕ ਕਰੋ -: