ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਜ਼ਿਲ੍ਹੇ ਦੇ ਬਡਘਰ ਵਣ ਵਿਭਾਗ ਵਿਚ ਤਾਇਨਾਤ ਵਣ ਗਾਰਡ ਅਮਰਜੀਤ ਕੌਰ ਵਾਸੀ ਬਾਘਾਪੁਰਾਣਾ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮਾਂਗੇਵਾਲਾ ਪਿੰਡ ਦੇ ਗੁਰਮੀਤ ਸਿੰਘ ਦੀ ਸ਼ਿਕਾਇਤ ‘ਤੇ ਮਹਿਲਾ ਕਰਮਚਾਰੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਵਣ ਮੁਲਾਜ਼ਮ ਨੇ ਵਣ ਜ਼ਮੀਨ ਵਿਚ ਪਾਣੀ ਦੇ ਪਾਈਪ ਵਿਛਾਉਣ ਲਈ ਜੁਰਮਾਨਾ ਨਾ ਲਗਾਉਣ ਲਈ ਉਸ ਤੋਂ ਤੇ ਉਸ ਦੇ ਗੁਆਂਢੀ ਤੋਂ 15-15 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ਵਿਚ 10,000 ਰੁਪਏ ਦੀ ਡੀਲ ਤੈਅ ਹੋਈ।
ਉਸ ਨੇ ਮੁਲਾਜ਼ਮ ਨਾਲ ਹੋਈ ਗੱਲਬਾਤ ਫੋਨ ਵਿਚ ਰਿਕਾਰਡ ਕਰ ਲਈ। ਫਿਰੋਜ਼ਪੁਰ ਰੇਂਜ ਦੀ ਵਿਜੀਲੈਂਸ ਟੀਮ ਨੇ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਤੇ ਜਾਲ ਵਿਛਾਇਆ। ਵਣ ਗਾਰਡ 2 ਸਰਕਾਰੀ ਗਵਾਹਾਂ ਦੇ ਸਾਹਮਣੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਫੜੀ ਗਈ। ਅੱਜ ਮਹਿਲਾ ਮੁਲਾਜ਼ਮ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: