ਰੂਸ ਨਾਲ ਜਾਰੀ ਜੰਗ ਵਿਚ ਯੂਕਰੇਨ ਨੇ ਭਾਰਤ ਨਾਲ ਘਟੀਆ ਹਰਕਤ ਕੀਤੀ ਹੈ। ਯੂਕਰੇਨ ਨੇ ਕੁਝ ਅਜਿਹਾ ਕੀਤਾ ਹੈ ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਇਕ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਦੇਖਣ ਦੇ ਬਾਅਦ ਹਰ ਭਾਰਤੀ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਯੂਕਰੇਨ ਨੇ ਹਿੰਦੂਆਂ ਵਿਚ ਪੂਜਨੀਕ ਮਾਂ ਕਾਲੀ ਦੀ ਇਤਰਾਜ਼ਯੋਗ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
ਰੱਖਿਆ ਮੰਤਰਾਲੇ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਨਾਲ ਮਾਂ ਕਾਲੀ ਦੀ ਇਕ ਫੋਟੋ ਸ਼ੇਅਰ ਕੀਤੀ ਹੈ ਜੋ ਬੇਹੱਦ ਹੀ ਅਪਮਾਨਜਨਕ ਹੈ। ਇਸ ਫੋਟੋ ਨੂੰ ਲੈ ਕੇ ਭਾਰਤੀ ਯੂਜਰਸ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਯੂਕਰੇਨ ਵੱਲੋਂ ਸ਼ੇਅਰ ਕੀਤੀ ਗਈ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜਰਸ ਇਸ ਨੂੰ ਯੂਕਰੇਨ ਦੀ ਘਟੀਆ ਮਾਨਸਿਕਤਾ ਦੱਸ ਰਹੇ ਹਨ।
ਇਹ ਵੀ ਪੜ੍ਹੋ : ਗਿਆਸਪੁਰਾ ਗੈਸ ਲੀਕ ਕਾਂਡ, 3 ਪਰਿਵਾਰਾਂ ਲਈ ਕਾਲ ਬਣਿਆ ਐਤਵਾਰ, ਡਾਕਟਰ ਦਾ ਪੂਰਾ ਟੱਬਰ ਹੀ ਖ਼ਤਮ
ਯੂਕਰੇਨ ਦੇ ਰੱਖਿਆ ਮੰਤਰਾਲੇ ਨ ਟਵਿੱਟਰ ਹੈਂਡਲ @DefenceU ਵੱਲੋਂ 30 ਅਪ੍ਰੈਲ ਨੂੰ ਮਾਂ ਕਾਲੀ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਮਾਂ ਕਾਲੀ ਨੂੰ ਹਾਲੀਵੁਡ ਦੀ ਐਕਟ੍ਰੈਸ ਮਰਿਲਨ ਮੁਨਰੋ ਦੀ ਤਰ੍ਹਾਂ ਦਿਖਾਇਆ ਗਿਆ ਹੈ। ਤਸਵੀਰ ਵਿਚ ਕਾਲੀ ਮਾਤਾ ਦੇ ਚਿਹਰੇ ‘ਤੇ ਬਲਾਸਟ ਨਾਲ ਹੋਇਆ ਧੂੰਆਂ ਨਜ਼ਰ ਆ ਰਿਹਾ ਹੈ। ਫੋਟੋ ਵਿਚ ਜੀਭ ਬਾਹਰ ਦਿਖ ਰਹੀ ਹੈ। ਨਾਲ ਹੀ ਮਾਤਾ ਕਾਲੀ ਦੇ ਗਲੇ ਵਿਚ ਖੋਪੜੀਆਂ ਦੀ ਮਾਲਾ ਹੈ।
ਫੋਟੋ ਨੂੰ ਦੇਖਣ ਦੇ ਬਾਅਦ ਭਾਰਤੀ ਹਿੰਦੂ ਕਹਿ ਰਹੇ ਹਨ ਕਿ ਯੂਕਰੇਨ ਭਾਰਤੀਆਂ ਨੂੰ ਇਸ ਲਈ ਟਾਰਗੈੱਟ ਕਰ ਰਿਹਾ ਹੈ ਕਿਉਂਕਿ ਭਾਰਤ ਵੱਲੋਂ ਉਨ੍ਹਾਂ ਨੂੰ ਜੰਗ ਵਿਚ ਮਦਦ ਨਹੀਂ ਮਿਲੀ ਹੈ। ਕੁਝ ਯੂਜਰਸ ਇਸ ਨੂੰ ਭਾਰਤ ਤੇ ਰੂਸ ਦੇ ਬੇਹਤਰ ਸਬੰਧ ਦੇ ਬਾਅਦ ਯੂਕਰੇਨ ਦੀ ਬੌਖਲਾਹਟ ਦੱਸ ਰਹੇ ਹਨ। ਯੂਕਰੇਨ ਨੇ ਫੋਟੋ ਕੈਪਸ਼ਨ ਵਿਚ ‘ਵਰਕ ਆਫ ਆਰਟ’ ਲਿਖਿਆ ਹੈ।
ਯੂਕਰੇਨ ਦੀ ਇਸ ਹਰਕਤ ਦੇ ਬਾਅਦ ਭਾਰਤੀ ਯੂਜਰਸ ਏਲਨ ਮਸਕ ਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਰੂਸ ਨਾਲ ਜੰਗ ਵਿਚ ਯੂਕਰੇਨ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਅਜਿਹੇ ਵਿਚ ਭਾਰਤ ਨਾਲ ਯੂਕਰੇਨ ਨੂੰ ਦੁਸ਼ਮਣੀ ਹੋਰ ਮਹਿੰਗੀ ਪੈ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: