ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਫਿਰ ਤੋਂ ਹੜ੍ਹ ਆ ਗਿਆ ਹੈ। ਵੰਗਾਰੇਈ ਸ਼ਹਿਰ ਵਿਚ ਗੁਫਾਵਾਂ ਦੀ ਭਾਲ ਕਰ ਰਹੇ ਸਕੂਲੀ ਵਿਦਿਆਰਥੀ ਹੜ੍ਹ ਦੇ ਪਾਣੀ ਵਿਚ ਲਾਪਤਾ ਹੋ ਗਏ ਹਨ ਜਿਸਦੇ ਬਾਅਦ ਆਕਲੈਂਡ ਵਿਚ ਅਧਿਕਾਰੀਆਂ ਨੂੰ ਐੈਮਰਜੈਂਸੀ ਐਲਾਨਣੀ ਪਈ। ਐਮਰਜੈਂਸੀ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ 200 ਤੋਂ ਵੱਧ ਫਸੇ ਹੋਏ ਲੋਕਾਂ ਦੇ ਕਾਲ ਦਾ ਜਵਾਬ ਦਿੱਤਾ ਹੈ ਜਿਨ੍ਹਾ ਵਿਚੋਂ ਜ਼ਿਆਦਾਤਰ ਆਕਲੈਂਡ ਵਿਚ ਹਨ। ਮੀਂਹ ਤੇ ਹੜ੍ਹ ਦੇ ਕੁਝ ਹੀ ਹਫਤਿਆਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਆਕਲੈਂਡ ਦੇ ਮੁੱਖ ਹਵਾਈ ਅੱਡੇ ਦੇ ਕੁਝ ਹਿੱਸੇ ਪਾਣੀ ਵਿਚ ਡੁੱਬ ਗਏ।
ਬਚਾਅ ਕਰਮੀ ਸ਼ਹਿਰ ਦੇ ਉਤਰ ਵਿਚ ਹੜ੍ਹ ਦੇ ਪਾਣੀ ਨਾਲ ਭਰੀ ਇਕ ਗੁਫਾ ਵਿਚ ਲਾਪਤਾ ਵਿਦਿਆਰਥੀਆਂ ਦੀ ਭਾਲ ਕਰ ਰਹੇ ਹਨ। ਮੀਂਹ ਨਾਲ ਬੇਸਮੈਂਟ ਭਰ ਗਏ, ਕਾਰਾਂ ਫਸ ਗਈਆਂ, ਦਰੱਖਤ ਡਿੱਗ ਗਏ ਤੇ ਰੇਲ ਆਵਾਜਾਈ ਬੰਦ ਹੈ। ਇਸੇ ਖੇਤਰ ਵਿਚ ਜਨਵਰੀ ਵਿਚ ਰਿਕਾਰਡ ਮੀਂਹ ਪਿਆ ਸੀ ਤੇ ਇਕ ਮਹੀਨੇ ਬਾਅਜ ਚੱਕਰਵਾਤ ਗੈਬ੍ਰੀਏਲ ਆਇਆ ਸੀ। ਚੱਕਰਵਾਤ ਗੈਬ੍ਰੀਏਲ ਦੀ ਚਪੇਟ ਵਿਚ ਆਉਣ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਅੰਬਾਲਾ STF ਦੇ ਹੱਥੇ ਚੜੇ ਬਿਸ਼ਨੋਈ ਗੈਂਗ ਦੇ 2 ਗੁਰਗੇ, 2 ਪਿਸਤੌਲ ਤੇ ਮੋਟਰਸਾਈਕਲ ਬਰਾਮਦ
ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਨੇ ਕਿਹਾ ਕਿ ਇਹ ਦੇਸ਼ ਲਈ ਮੁਸ਼ਕਲ ਸਮਾਂ ਸੀ। ਉਨ੍ਹਾਂ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਖੁਦ ਨੂੰ ਸੁਰੱਖਿਅਤ ਰੱਖੋ। ਅਧਿਕਾਰੀਆਂ ਨੇ ਕਿਹਾ ਕਿ ਅੱਧੀ ਰਾਤ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਹਾਲਾਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਸਭ ਤੋਂ ਤੇਜ਼ ਮੀਂਹ ਪਹਿਲਾਂ ਪੈ ਚੁੱਕਾ ਹੈ। ਕੁਝ ਟ੍ਰੇਨਾਂ ਤੇ ਬੱਸ ਸੇਵਾਵਾਂ ਨੂੰ ਰਦ ਕਰ ਦਿੱਤਾ ਗਿਆ ਹੈ ਤੇ ਅਧਿਕਾਰੀਆਂ ਨੇ ਲੋਕਾਂ ਤੋਂ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ। ਲਾਪਤਾ ਵਿਦਿਆਰਥੀਆਂ ‘ਤੇ ਹਿਪਕਿੰਸ ਨੇ ਕਿਹਾ ਕਿ ਉਹ ਅਜੇ ਵੀ ਇਸ ਬਾਰੇ ਜਾਣਕਾਰੀ ਮੰਗ ਰਹੇ ਹਨ ਕਿ ਵਿਦਿਆਰਥੀਆਂ ਨਾਲ ਕੀ ਹੋਇਆ ਸੀ। ਉਨ੍ਹਾਂ ਨੇ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: