ਪੰਜਾਬ ਦੇ ਡਾਕਟਰ ਹੁਣ ਵ੍ਹਟਸਐਪ ਐਪ ਗਰੁੱਪ ‘ਤੇ ਵੀ ਉਪਲਬਧ ਰਹਿਣਗੇ। ਮਰੀਜ਼ਾਂ ਦੀ ਬੀਮਾਰੀ ਦੀ ਪਹਿਲੇ ਪੜਾਅ ‘ਤੇ ਹੀ ਬੇਹਤਰ ਤਰੀਕੇ ਨਾਲ ਜਾਂਚ ਹੋ ਸਕੇਗੀ। ਇਸ ਵ੍ਹਟਸਐਪ ਐਪ ਗਰੁੱਪ ਵਿਚ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਸਣੇ IMA ਦੇ ਮਾਹਿਰ ਵੀ ਸ਼ਾਮਲ ਰਹਿਣਗੇ। ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ।
ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਚ ਲੋਕਾਂ ਨੂੰ ਐਕਸਪਰਟ ਡਾਕਟਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਪ੍ਰਸ਼ਾਸਨ ਵੱਲੋਂ ਇਹ ਵ੍ਹਟਸਐਪ ਐਪ ਗਰੁੱਪ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ IMA ਪਟਿਆਲਾ ਦੀ ਮਦਦ ਨਾਲ ਇਹ ਤਜਰਬਾ ਸਫਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਡਾਕਟਰੀ ਅਨੁਭਵ ਦੇ ਚੱਲਦੇ ਵੱਡੇ ਹਸਪਤਾਲਾਂ ਵਿਚ ਭੀੜ ਘਟਾਉਣ ਦੇ ਚੱਲਦੇ ਇਹ ਕਦਮ ਚੁੱਕਿਆ ਹੈ।
IMA ਤੇ ਪੰਜਾਬ ਦੇ ਮਾਹਿਰ ਡਾਕਟਰਾਂ ਦੀ ਸਲਾਹ ‘ਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਪਹਿਲੇ ਪੜਾਅ ‘ਤੇ ਹੀ ਪਛਾਣ ਕਰਕੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਜਾਂ ਚੰਡੀਗੜ੍ਹ ਸਥਿਤ PGIMER ਰੈਫਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਇਸ ਪਾਇਲਟ ਪ੍ਰਾਜੈਕਟ ਦੀ ਸਫਲਤਾ ਲਈ ਅੱਜ ਸਿਵਲ ਸਰਜਨ ਡਾ. ਰਮਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਤੇ ਹੋਰ ਸਿਹਤ ਅਧਿਕਾਰੀਆਂ ਨਾਲ ਬੈਠਕ ਕਰਕੇ ਚਰਚਾ ਕੀਤੀ।
ਇਹ ਵੀ ਪੜ੍ਹੋ : ਪਾਕਿਸਤਾਨ ਪਹੁੰਚੇ 30 ਭਾਰਤੀ ਖਿਡਾਰੀ ਪਰਤਣਗੇ ਦੇਸ਼, ਹਿੰਸਾ ਤੇ ਖਰਾਬ ਹਾਲਾਤ ਵਿਚ ਹਾਈ ਕਮਿਸ਼ਨ ਨੇ ਦਿੱਤੇ ਨਿਰਦੇਸ਼
ਪਟਿਆਲਾ ਦੇ ਡਾਕਟਰਾਂ ਦੇ ਬਣਾਏ ਗਏ ਵ੍ਹਟਸਐਪ ਐਪ ਗਰੁੱਪ ਵਿਚ ਫਿਲਹਾਲ ਪਾਤੜਾਂ, ਸ਼ੁਤਰਾਣਾ ਤੇ ਦੂਧਨ ਸਾਧਾਂ ਦੇ ਆਮ ਆਦਮੀ ਕਲੀਨਿਕ ਦੇ ਲਗਭਗ ਦੋ ਦਰਜਨ ਅੱਖ, ਚਮੜੀ, ਨੱਕ, ਕੰਨ ਤੇ ਗਲੇ ਆਦਿ ਮਰੀਜ਼ਾਂ ਦੀ ਜਾਣਕਾਰੀ ਸਾਂਝੀ ਕਰਕੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵੱਡੇ ਹਸਪਤਾਲਾਂ ਤੋਂ ਮਰੀਜ਼ਾਂ ਦੀ ਭੀੜ ਘਟਾਉਣ ਲਈ ਇਹ ਪਹਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਦੂਧਨ ਸਾਧਾਂ, ਪਾਤੜਾਂ ਤੇ ਸ਼ੁਤਰਾਣਾ ਦੇ ਆਮ ਆਦਮੀ ਕਲੀਨਿਕਾਂ ਵਿਚ ਵੀ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ IMA ਦੇ ਡਾਕਟਰਾਂ ਨਾਲ ਜੋੜ ਕੇ ਇਸ ਨੂੰ ਇਕ ਪਾਇਲਟ ਪ੍ਰਾਜੈਕਟ ਵਜੋਂ ਲਿਆ ਗਿਆ ਹੈ ਤੇ ਅੱਗੇ ਵਧਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: