ਅੰਮ੍ਰਿਤਸਰ ਏਅਰਪੋਰਟ ਤੋਂ ਗੋ ਫਸਟ ਏਅਰਲਾਈਨਸ ਦੀ ਮੁੰਬਈ ਲਈ ਦੋ ਫਲਾਈਟਾਂ ਬੰਦ ਹੋ ਜਾਣ ਦੇ ਬਾਅਦ ਏਅਰ ਇੰਡੀਆ ਨੇ ਨਵਾਂ ਕਦਮ ਚੁੱਕਿਆ ਹੈ। ਇਸੇ ਸਾਲ ਫਰਵਰੀ 2023 ਵਿਚ ਬੰਦ ਕੀਤੀ ਜਾ ਚੁੱਕੀ ਆਪਣੀ ਫਲਾਈਟ ਨੂੰ ਏੇਅਰ ਇੰਡੀਆ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਏਅਰ ਇੰਡੀਆ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਏਅਰ ਇੰਡੀਆ ਨੇ ਇਸ ਫਲਾਈਟ ਦੇ ਸਮੇਂ ਨੂੰ ਟੂਰਿਜ਼ਮ ਤੇ ਵਪਾਰ ਨੂੰ ਧਿਆਨ ਵਿਚ ਰੱਖਦੇ ਹੋਏ ਚੁਣਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਫਲਾਈਟ 20 ਮਈ ਤੋਂ ਉਡਾਣ ਭਰੇਗੀ। ਏਅਰ ਇੰਡੀਆ ਦੀ ਏਅਰਬੱਸ A320/321 (140-180 ਤੱਕ ਸੀਟ) ਅੰਮ੍ਰਿਤਸਰ ਤੋਂ ਰੋਜ਼ਾਨਾ ਮੱਧ ਰਾਤ 1.35 ਵਜੇ ਉਡਾਣ ਭਰੇਗੀ ਜੋ ਸਵੇਰੇ 4.20 ਵਜੇ ਮੁੰਬਈ ਪਹੁੰਚ ਜਾਵੇਗੀ।
ਦੂਜੇ ਪਾਸੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਰਾਓ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਫਲਾਈਟ ਰਾਤ 10 ਵਜੇ ਉਡਾਣ ਭਰੇਗੀ ਜੋ 2 ਘੰਟੇ 55 ਮਿੰਟ ਦਾ ਸਫਰ ਤੈਅ ਕਰਨ ਦੇ ਬਾਅਦ ਰਾਤ 12.55 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰੇਗੀ।
ਅੰਮ੍ਰਿਤਸਰ ਵਿਕਾਸ ਮੰਚ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਯੋਗੇਸ਼ ਕਾਮਰਾ ਨੇ ਦੱਸਿਆ ਕਿ ਅਜੇ ਸਿਰਫ ਇੰਡੀਗੋ ਦੀ ਫਲਾਈਟ ਅੰਮ੍ਰਿਤਸਰ-ਮੁੰਬਈ ਨੂੰ ਜੋੜ ਰਹੀ ਸੀ। ਏਅਰ ਇੰਡੀਆ ਦੇ ਇਸ ਫੈਸਲੇ ਨਾਲ ਵਪਾਰ ਤੇ ਟੂਰਿਸਟ ਦੀ ਸਭ ਤੋਂ ਵਧ ਫਾਇਦਾ ਪਹੁੰਚਾਉਣ ਵਾਲਾ ਹੈ। ਮੁੰਬਈ ਵਿਚ ਵਸੇ ਸਿੱਖ ਰਾਤ ਮੁੰਬਈ ਤੋਂ ਅੰਮ੍ਰਿਤਸਰ ਲੈਂਡ ਹੋ ਸਕਦੇ ਹਨ। ਸਵੇਰੇ ਗੋਲਡਨ ਟੈਂਪਲ ਦੇ ਦਰਸ਼ਨ ਕਰਨ ਤੇ ਵਾਹਗਾ ਬਾਰਡਰ ਘੁੰਮਣ ਦੇ ਬਾਅਦ ਵਾਪਸ ਇਕ ਹੀ ਦਿਨ ਵਿਚ ਮੁੰਬਈ ਰਵਾਨਾ ਹੋ ਸਕਦੇ ਹਨ।
ਇਹ ਵੀ ਪੜ੍ਹੋ : ਜਿੱਤ ਦੇ ਬੇਹੱਦ ਕਰੀਬ ‘ਆਪ’, ਕਾਂਗਰਸ ਦੇ ਗੜ੍ਹ ‘ਚ 54 ਹਜ਼ਾਰ ਦੀ ਲੀਡ, ਅਕਾਲੀ ਦਲ ਹੋਇਆ ਭਾਜਪਾ ਤੋਂ ਅੱਗੇ
ਅੰਮ੍ਰਿਤਸਰ ਤੋਂ ਮੁੰਬਈ ਲਈ ਰਵਾਨਾ ਹੋਣ ਵਾਲੀ ਇਹ ਫਲਾਈਟ ਵਪਾਰੀਆਂ ਲਈ ਵੀ ਫਾਇਦੇਮੰਦ ਹੋਣ ਵਾਲੀ ਹੈ। ਅੰਮ੍ਰਿਤਸਰ ਦੇ ਵਪਾਰੀ ਰਾਤ 1.35 ਵਜੇ ਅੰਮ੍ਰਿਤਸਰ ਤੋਂ ਫਲਾਈਟ ਫੜ ਸਕਦੇ ਹਨ ਤੇ ਸਵੇਰੇ ਮੁੰਬਈ ਵਿਚ ਆਪਣੇ ਕੰਮ ਤੇ ਮੀਟਿੰਗਾਂ ਖਤਮ ਕਰਨ ਦੇ ਬਾਅਦ ਦੁਬਾਰਾ ਰਾਤ 10 ਵਜੇ ਫਲਾਈਟ ਫੜ ਕੇ ਅੰਮ੍ਰਿਤਸਰ ਪਹੁੰਚ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: