ਸੰਘ ਲੋਕ ਸੇਵਾ ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਇਸ ਨੂੰ ਯੂਪੀਐੱਸੀ ਦੀ ਆਫੀਸ਼ੀਅਨਲ ਵੈੱਬਸਾਈਟ upsc.gov.in ‘ਤੇ ਚੈੱਕ ਕਰ ਸਕਦੇ ਹੋ। ਇਸ ਪ੍ਰੀਖਿਆ ਵਿਚ ਟੌਪ 4 ਵਿਚ ਲੜਕੀਆਂ ਹੀ ਰਹੀਆਂ। ਇਸ਼ਿਤਾ ਕਿਸ਼ੋਰ ਨੇ ਟੌਪ ਕੀਤਾ ਹੈ।
ਦੂਜੇ ਨੰਬਰ ‘ਤੇ ਗਰਿਮਾ ਲੋਹੀਆ, ਤੀਜੇ ਸਥਾਨ ‘ਤੇ ਉਮਾ ਹਰਤਿ ਐੱਨ ਤੇ ਚੌਥੇ ‘ਤੇ ਸਮ੍ਰਿਤੀ ਮਿਸ਼ਰਾ ਰਹੀ। ਇਨ੍ਹਾਂ ਦੇ ਨੰਬਰ ਲਗਭਗ 15 ਦਿਨ ਬਾਅਦ ਜਾਰੀ ਕਰ ਦਿੱਤੇ ਜਾਣਗੇ। ਫਾਈਨਲ ਰਿਜ਼ਲਟ ਵਿਚ ਕੁੱਲ 933 ਉਮੀਦਵਾਰਾਂ ਦਾ ਸਿਲੈਕਸ਼ਨ ਹੋਇਆ ਹੈ। ਇਨ੍ਹਾਂ ਵਿਚੋਂ 345 ਕੈਂਡੀਡੇਟਸ ਸਾਧਾਰਨ, 99 EWS, 263 OBC, 154 SC ਤੇ 72 ST ਕੈਟਾਗਰੀ ਦੇ ਹਨ। 178 ਕੈਂਡੀਡੇਟਸ ਦੀ ਰਿਜ਼ਲਟ ਲਿਸਟ ਵੀ ਤਿਆਰ ਕੀਤੀ ਗਈ ਹੈ। IAS ਅਹੁਦਿਆਂ ‘ਤੇ ਚੋਣ ਲਈ 180 ਉਮੀਦਵਾਰ ਸ਼ਾਰਟ ਲਿਸਟ ਹੋਏ ਹਨ।
ਸਿਲੈਕਟ ਹੋਏ ਟੌਪ 10 ਉਮੀਦਵਾਰ ਹਨ – ਇਸ਼ਿਤਾ ਕਿਸ਼ੋਰ, ਗਰਿਮਾ ਲੋਹੀਆ, ਉਮਾ ਹਰਤਿ ਐੱਨ, ਸਮ੍ਰਿਤੀ ਮਿਸ਼ਰਾ, ਮਯੂਰ ਹਜਾਰਿਕਾ, ਗਹਿਨਾ ਨਵਯਾ ਜੇਮਸ, ਵਸੀਨ ਅਹਿਮਦ, ਅਨੀਰੁੱਧ ਯਾਦਵ, ਕਨਿਕਾ ਗੋਇਲ ਤੇ ਰਾਹੁਲ ਸ਼੍ਰੀਵਾਸਤਵ।
ਇਹ ਵੀ ਪੜ੍ਹੋ : ਦਰਸ਼ਨ ਕਰਨ ਕੇਦਾਰਨਾਥ ਧਾਮ ਪਹੁੰਚੇ ਅਕਸ਼ੈ ਕੁਮਾਰ, ਲਿਆ ਬਾਬਾ ਭੋਲੇਨਾਥ ਦਾ ਆਸ਼ੀਰਵਾਦ
UPSC ਨੇ 3 ਪੜਾਵਾਂ ਵਿਚ ਸਿਵਲ ਸੇਵਾ 2022 ਦੇ ਉਮੀਦਵਾਰਾਂ ਦੇ ਪਰਸਨਲ ਇੰਟਰਵਿਊ ਕੀਤੇ ਸਨ ਜਿਸ ਦਾ ਤੀਜਾ ਤੇ ਫਾਈਨਲ ਫੇਜ 18 ਮਈ ਨੂੰ ਖਤਮ ਹੋਇਆ ਸੀ। ਯੂਪੀਐੱਸਸੀ ਵੱਲੋਂ ਐਲਾਨੇ ਸਿਵਲ ਸੇਵਾ ਮੇਨ 2022 ਰਿਜ਼ਲਟ ਮੁਤਾਬਕ ਸਿਵਲ ਸੇਵਾ ਵਿਚ ਸਫਲ ਹੋਣ ਵਾਲੇ ਲਗਭਗ 2529 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। UPSC ਨੇ ਸਿਵਲ ਸਰਵਿਸ ਸੇਵਾ ਪ੍ਰੀਖਿਆ 2022 ਤਹਿਤ IAS, IPS ਸਣੇ 1011 ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: