ਚੰਡੀਗੜ੍ਹ ਯੂਨੀਵਰਸਿਟੀ ਨੇ ਨਿਰਫ-2023 ਦੌਰਾਨ ਦੇਸ਼ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਸਾਲ 2023 ਲਈ ਜਾਰੀ ਕੀਤੀ ਨੈਸ਼ਨਲ ਪੱਧਰ ਦੀ ਦਰਜਾਬੰਦੀ NIRF-2023 ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਭਰ ਵਿਚੋਂ 27ਵਾਂ ਸਥਾਨ ਪ੍ਰਾਪਤ ਕਰਕੇ ਪਿਛਲੇ ਸਾਲ ਨਾਲੋਂ 2 ਰੈਂਕ ਅੱਗੇ ਛਾਲ ਮਾਰੀ ਹੈ। ਪਿਛਲੇ ਸਾਲ ਸੀਯੂ ਨੇ ਦੇਸ਼ ਭਰ ਵਿਚੋਂ 29ਵਾਂ ਸਥਾਨ ਹਾਸਲ ਕੀਤਾ ਸੀ।
ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ ਰਾਸ਼ਟਰੀ ਪੱਧਰ ‘ਤੇ ਵੱਡੀ ਪੁਲਾਂਘ ਪੁੱਟੀ ਹੈ ਸਗੋਂ ਉੱਤਰੀ ਭਾਰਤ ਦੀ 7ਵੀਂ ਸਰਵੋਤਮ ਯੂਨੀਵਰਸਿਟੀ ਬਣ ਕੇ ਉਭਰੀ ਹੈ। ਜ਼ਿਕਰਯੋਗ ਹੈ ਕਿ NIRF ਤੋਂ ਕੁਝ ਸਮਾਂ ਪਹਿਲਾਂ ਮਾਰਚ 2023 ਵਿਚ ਸੀਯੂ ਨੇ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿਚ ਵੀ ਪੰਜ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਿਆ ਸੀ।
ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ ਓਵਰਆਲ ਰੈਂਕ ਵਿਚ ਸੁਧਾਰ ਕਰਦਿਆਂ 45ਵਾਂ ਰੈਂਕ ਹਾਸਲ ਕੀਤਾ ਹੈ ਸਗੋਂ ਉੱਤਰੀ ਭਾਰਤ ਵਿਚ ਵੀ ਓਵਰਆਲ 11ਵਾਂ ਰੈਂਕ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ। ਪਿਛਲੇ ਸਾਲ ਜਾਰੀ ਹੋਈ ਨਿਰਫ ਰੈਂਕਿੰਗ ਵਿਚ ਸੀਯੂ ਚੋਟੀ ਦੀਆਂ 30 ਯੂਨੀਵਰਸਿਟੀਆਂ ਵਿਚ ਸ਼ਾਮਲ ਹੋਣ ਵਾਲੀ ਸਭ ਤੋਂ ਯੰਗ ਯੂਨੀਵਰਸਿਟੀ ਸੀ।
ਇੰਜੀਨੀਅਰਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਸਾਲ 38ਵਾਂ ਰੈਂਕ ਹਸਲ ਕੀਤਾ ਹੈ ਜੋ ਕਿ ਪਿਛਲੇ ਸਾਲ ਦੇ 45ਵੇਂ ਰੈਂਕ ਦੀ ਤੁਲਨਾ ਵਿਚ ਸੱਤ ਪੁਲਾਂਘਾ ਅੱਗੇ ਹੈ। ਇਸ ਦੇ ਨਾਲ ਹੀ ਇੰਜੀਨੀਅਰਿੰਗ ਦੇ ਖੇਤਰ ਵਿਚ ਚੰਡੀਗੜ੍ਹ ਯੂਨੀਵਰਸਿਟੀ ਉੱਤਰੀ ਭਾਰਤ ਵਿਚ 12ਵੀਂ ਸਰਵੋਤਮ ਯੂਨੀਵਰਸਿਟੀ ਵਜੋਂ ਉਭਰੀ ਹੈ। ਇਸੇ ਤਰ੍ਹਾਂ ਯੂਨੀਵਰਸਿਟੀ ਨੇ ਪਿਛਲੇ ਸਾਲ ਦੇ 40ਵੇਂ ਰੈਂਕ ਦੇ ਮੁਕਾਬਲੇ ਇਕ ਮਹੱਤਵਪੂਰਨ ਪ੍ਰਾਪਤੀ ਹੈ। ਮੈਨੇਜਮੈਂਟ ਵਿਚ ਵੀ ਸੀਯੂ ਉੱਤਰੀ ਭਾਰਤ ਵਿਚੋਂ 12ਵਾਂ ਸਥਾਨ ਹਾਸਲ ਕਰਨ ਵਿਚ ਸਫਲ ਰਹੀ ਹੈ। ਫਾਰਮੇਸੀ ਵਿਚ ਯੂਨੀਵਰਸਿਟੀ ਨੇ ਪਿਛਲੇ ਸਾਲ 37ਵੇਂ ਰੈਂਕ ਦੇ ਮੁਕਾਬਲੇ ਨਿਰਫ ਦੇ ਇਸ ਸਾਲ ਦੇ ਐਡੀਸ਼ਨ ਵਿਚ 34ਵਾਂ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਉੱਤਰੀ ਭਾਰਤ ਵਿਚ ਫਾਮੇਰੀ ਵਿਚ 14ਵੀਂ ਸਰਵੋਤਮ ਯੂਨੀਵਰਸਿਟੀ ਬਣ ਗਈ ਹੈ। ਨਿਰਫ 2023 ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ਇਸ ਸਾਲ ਆਰਕੀਟੈਕਚਰ ਵਿਚ ਉੱਤਰੀ ਭਾਰਤ ਦੀ 5ਵੀਂ ਸਰਵੋਤਮ ਯੂਨੀਵਰਸਿਟੀ ਬਣ ਗਈ ਹੈ ਤੇ ਆਰਕੀਟੈਕਚਰ ਵਿਚ ਓਵਰਆਲ ਪਿਛਲੇ ਸਾਲ ਦੇ 19ਵੇਂ ਰੈਂਕ ਦੇ ਮੁਕਾਬਲੇ ਇਸ ਸਾਲ 15ਵੇਂ ਸਥਾਨ ‘ਤੇ ਹੈ।
ਨਿਰਫ-2023 ਬਾਰੇ ਗੱਲ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਰੈਂਕਿੰਗਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਉਤਮਤਾ ਤੇ ਮਿਆਰੀ ਸਿੱਖਿਆ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਾਰੀ ਨਿਰਫ-2023 ਵਿਚ ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਾਨਦਾਰ ਕਾਰਗੁਜ਼ਾਰੀ ਇਸ ਗੱਲ ਦਾ ਪ੍ਰਮਾਣ ਹੈਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚਾ, ਸਰੋਤ ਤੇ ਸਹੂਲਤਾਂ ਪ੍ਰਦਾਨ ਕਰਦੇ ਹੋਏ ਆਪਣੀ ਅਧਿਆਪਨ ਵਿਧੀ ਵਿਚ ਸੁਧਾਰ ਕੀਤਾ ਹੈ।
ਉਨ੍ਹਾ ਨੇ ਕਿਹਾ ਕਿ ਇਹ ਦਰਜਾਬੰਦੀ ਕਿਸੇ ਸੰਸਥਾ ਦੁਆਰ ਅਪਣਾਏ ਗਏ ਅਧਿਆਪਨ ਸਿਖਲਾਈ ਤੇ ਅਧਿਆਪਨ ਮਾਪਦੰਡਾਂ ਦੇ ਨਤੀਜਿਆਂ ਨੂੰ ਦਰਸਾਉਂਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨਾ ਸਿਰਫ ਆਪਣੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਂਦੀ ਹੈ ਸਗੋਂ ਉਨ੍ਹਾਂ ਨੂੰ ਇਕ ਉਜਵਲ ਤੇ ਸੁਰੱਖਿਅਤ ਭਵਿੱਖ ਲਈ ਤਿਆਰ ਕਰਨ ਲਈ ਇਕ ਯੋਜਨਾਬੰਧ ਉਦਯੋਗ ਮੁਖੀ ਪਹੁੰਚਦਾ ਪਾਲਣ ਕਰਦੀ ਹੈ, ਜੋ ਰਾਸ਼ਟਰ ਨਿਰਮਾਣ ਵਿਚ ਵੀ ਯੋਗਦਾਨ ਪਾਉਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਵਿਚ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੈਕਿੰਗਾਂ ਵਿਚ ਆਪਣਾ ਦਬਦਬਾ ਬਣਾਈ ਰੱਖਿਆ ਹੈ। NIRF-2023 ਵਿਚ ਯੂਨੀਵਰਸਿਟੀ ਨੂੰ ਦੇਸ਼ ਦੀਆਂ ਚੋਟੀ ਦੀਆਂ ਸੰਸਥਾਵਾਂ ਦੀ ਸ਼੍ਰੇਣੀ ਵਿਚ 27ਵਾਂ ਦਰਜਾ ਦਿੱਤਾ ਗਿਆ ਹੈ ਜੋ ਕਿ ਪਿਛਲੇ ਸਾਲ ਦੇ 29ਵੇਂ ਰੈਂਕ ਤੋਂ ਦੋ ਸਥਾਨ ਅੱਗੇ ਹੈ। ਯੂਨੀਵਰਸਿਟੀ ਨੇ ਵੱਖ-ਵੱਖ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਆਉਣ ਵਾਲੇ ਸਾਲਾਂ ਵਿਚ ਆਪਣੀ ਕਾਰਗੁਜ਼ਾਰੀ ਵਿਚ ਸੁਧਾਰ ਕਰਨਾ ਜਾਰੀ ਰੱਖੇਗੀ। ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ‘ਤੇ ਬਹੁਤ ਜ਼ੋਰ ਦਿੱਤਾ ਹੈ ਤੇ ਇਸ ਦਾ ਨਤੀਜਾ ਹੈ ਕਿ ਅਸੀਂ ਅੱਜ ਹਰ ਰਾਜ ਤੇ ਰਾਸ਼ਟਰੀ ਅਕਾਦਮਿਕ ਦਰਜਾਬੰਦੀ ਵਿਚ ਇੰਨਾ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਹੋਏ ਹਾਂ।
ਇਹ ਵੀ ਪੜ੍ਹੋ : ਬਠਿੰਡਾ ਕੇਂਦਰੀ ਜੇਲ੍ਹ ‘ਚ ਗੈਂਗਸਟਰਾਂ ਦੀ ਭੁੱਖ ਹੜਤਾਲ 5ਵੇਂ ਦਿਨ ਜਾਰੀ, ਇਕ ਦੀ ਤਬੀਅਤ ਵਿਗੜੀ, ਹਸਪਤਾਲ ਭਰਤੀ
ਉਨ੍ਹਾਂ ਦੱਸਿਆ ਕਿ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਦਰਜਾਬੰਦੀ ਵਿਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਇੰਜੀਨੀਅਰਿੰਗ, ਮੈਨੇਜਮੈਂਟ, ਆਰਕੀਚੈਕਟਰ ਸਣੇ ਸਮੁੱਚੀ ਇੰਸਟੀਚਿਊਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਾਲ 2023 ਲਈ NIRF ਰੈਂਕਿੰਗ ਦਾ ਐਲਾਨ ਸਿੱਖਿਆ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਵੱਲੋਂ ਬੀਤੇ ਕੱਲ ਕੀਤਾ ਗਿਆ ਸੀ। ਇਸ ਸਾਲ ਦੇਸ਼ ਭਰ ਤੋਂ 8600 ਤੋਂ ਵਧ ਵਿੱਦਿਅਕ ਅਦਾਰਿਆਂ ਨੇ ਰੈਂਕਿੰਗ ਲਈ ਅਪਲਾਈ ਕੀਤਾ ਸੀ। ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਇਹ ਦਰਜਾਬੰਦੀ ਟੀਚਿੰਗ ਲਰਨਿੰਗ ਐਂਡ ਰਿਸੋਰਸ, ਖੋਜ ਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਆਊਟਕਮ, ਆਊਟਰੀਚ ਐਂਡ ਇੰਕਲਿਊਟੀਵਿਟੀ ਤੇ ਪਰਸੈਪਸ਼ਨ ਆਦਿ ਮਾਪਦੰਡਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ ‘ਤੇ ਜਾਰੀ ਕੀਤੀ ਜਾਂਦੀ ੈਹ। 2015 ਵਿਚ ਸ਼ੁਰੂ ਕੀਤੀ ਗਈ ਇਸ ਰੈਂਕਿੰਗ ਦਾ ਇਹ 8ਵਾਂ ਐਡੀਸ਼ਨ ਸੀ।
ਵੀਡੀਓ ਲਈ ਕਲਿੱਕ ਕਰੋ -: