ਪਠਾਨਕੋਟ ਦੇ ਮਨਵਾਲ ਬਾਗ ਵਿਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਕਤਲ ਵੀਰਵਾਰ ਸ਼ਾਮ ਨੂੰ ਹੀ ਕਰ ਦਿੱਤਾ ਗਿਆ ਸੀ ਪਰ ਇਸ ਵਾਰਦਾਤ ਦਾ ਪਤਾ ਦੇਰ ਰਾਤ 11 ਵਜੇ ਲੱਗਾ।
ਮ੍ਰਿਤਕਾਂ ਦੀ ਪਛਾਣ 62 ਸਾਲਾ ਰਾਜਕੁਮਾਰੀ ਤੇ ਉਨ੍ਹਾਂ ਦੀ 57 ਸਾਲਾ ਪਤਨੀ ਚੰਪਾ ਦੇਵੀ ਵਜੋਂ ਹੋਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਮਹਿਲਾ ਦੇ ਮੂੰਹ ਵਿਚ ਪਲਾਸਟਿਕ ਦੇ ਲਿਫਾਫੇ ਪਾਏ ਹੋਏ ਸਨ ਤਾਂ ਕਿ ਚੀਕਾਂ ਦੀ ਆਵਾਜ਼ ਬਾਹਰ ਤੱਕ ਨਾ ਜਾ ਸਕੇ। ਮਾਮਲਾ ਲੁੱਟ ਦਾ ਦਿਖਾਈ ਦਿੰਦਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕਾਂ ਵੱਲੋਂ ਪਹਿਨੇ ਗਏ ਸਾਰੇ ਗਹਿਣੇ ਤੇ ਘਰ ‘ਤੇ ਪਈ ਨਕਦੀ ਗਾਇਬ ਹੈ। ਇਕ ਸਕੂਟੀ ਵੀ ਗਾਇਬ ਦੱਸੀ ਜਾ ਰਹੀ ਹੈ। ਜੋੜਾ ਘਰ ਵਿਚ ਇਕੱਲਾ ਰਹਿੰਦਾ ਸੀ। ਇਨ੍ਹਾਂ ਦੇ ਦੋਵੇਂ ਪੁੱਤਰ ਇੰਗਲੈਂਡ ਵਿਚ ਰਹਿੰਦੇ ਹਨ ਜਦੋਂ ਕਿ ਧੀ ਚੰਡੀਗੜ੍ਹ ਵਿਚ ਪੜ੍ਹਾਈ ਕਰ ਰਹੀ ਹੈ।
ਇਹ ਵੀ ਪੜ੍ਹੋ :CM ਮਾਨ ਨੇ ਭਲਕੇ ਮਾਨਸਾ ‘ਚ ਸੱਦੀ ਕੈਬਨਿਟ ਦੀ ਬੈਠਕ, ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੋ ਸਕਦੈ ਵੱਡਾ ਐਲਾਨ
ਦੇਰ ਰਾਤ ਮਿਲੀ ਜਾਣਕਾਰੀ ਦੇ ਬਾਅਦ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਸਵੇਰੇ ਜਾਂਚ ਕਰਨ ਪਹੁੰਚੇ ਡੀਐੱਸਪੀ ਧਾਰਕਲਾ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਮਾਮਲੇ ਵਿਚ ਅਜੇ ਕਿਸੇ ਵੀ ਸਿੱਟੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਪੂਰਾ ਮਾਮਲਾ ਸਾਹਮਣੇ ਆ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: