ਯੂਪੀ ਦੇ ਮਿਰਜ਼ਾਪੁਰ ਵਿੱਚ ਪੀਐਮ ਮੋਦੀ ਅਤੇ ਸੀਐਮ ਯੋਗੀ ਦੀ ਤਾਰੀਫ਼ ਕਰਨਾ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ, ਜਿਸ ਦੀ ਕੀਮਤ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਮੋਦੀ ਅਤੇ ਯੋਗੀ ਦੀ ਤਾਰੀਫ ਕਰਨ ਵਾਲੇ ਨੌਜਵਾਨ ਨੂੰ ਗੱਡੀ ਵਾਲੇ ਨੇ ਬੋਲੈਰੋ ਨਾਲ ਕੁਚਲ ਕੇ ਮਾਰ ਦਿੱਤਾ। ਘਟਨਾ ਤੋਂ ਬਾਅਦ ਗੱਡੀ ਦਾ ਡਰਾਈਵਰ ਆਪਣੇ ਸਾਥੀ ਸਮੇਤ ਬਾਈਕ ‘ਤੇ ਫਰਾਰ ਹੋ ਗਿਆ।
ਨੌਜਵਾਨ ਦੀ ਮੌਤ ਦਾ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਲੈ ਕੇ ਮਿਰਜ਼ਾਪੁਰ-ਪ੍ਰਯਾਗਰਾਜ ਹਾਈਵੇਅ ‘ਤੇ ਜਾਮ ਲਗਾ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪ੍ਰਦਰਸ਼ਨ ਕਰ ਰਹੇ ਗੁੱਸੇ ‘ਚ ਆਏ ਲੋਕਾਂ ਨੂੰ ਵਾਪਸ ਭੇਜ ਦਿੱਤਾ।
ਜਾਣਕਾਰੀ ਮੁਤਾਬਕ ਵਿੰਧਿਆਚਲ ਥਾਣਾ ਖੇਤਰ ਦੇ ਕੋਲਾਹੀ ਪਿੰਡ ਦਾ ਰਹਿਣ ਵਾਲਾ 52 ਸਾਲਾ ਰਾਜੇਸ਼ ਦੂਬੇ ਐਤਵਾਰ ਰਾਤ ਆਪਣੇ ਭਤੀਜੇ ਦੇ ਵਿਆਹ ‘ਚ ਸ਼ਾਮਲ ਹੋਣ ਲਈ ਨੇੜਲੇ ਪਿੰਡ ਦੇ ਕੁਝ ਹੋਰ ਲੋਕਾਂ ਨਾਲ ਬੋਲੈਰੋ ਰਾਹੀਂ ਮਿਰਜ਼ਾਪੁਰ ਗਿਆ ਸੀ। ਘਟਨਾ ਸੋਮਵਾਰ ਸਵੇਰੇ ਛੇ ਵਜੇ ਉਸ ਸਮੇਂ ਵਾਪਰੀ ਜਦੋਂ ਉਹ ਹੋਰਨਾਂ ਨਾਲ ਵਾਪਸ ਆ ਕੇ ਆਪਣੇ ਪਿੰਡ ਨੇੜੇ ਪਹੁੰਚਿਆ।
ਮ੍ਰਿਤਕ ਦੇ ਵੱਡੇ ਭਰਾ ਰਾਕੇਸ਼ ਧਰ ਦੂਬੇ ਨੇ ਦੱਸਿਆ ਕਿ ਸੋਮਵਾਰ ਸਵੇਰੇ ਵਿਆਹ ਸਮਾਗਮ ਤੋਂ ਵਾਪਸ ਆਉਣ ਵੇਲੇ ਪਿੰਡ ਮਹੋਖਰ ਦੇ ਸਾਬਕਾ ਪ੍ਰਧਾਨ ਧੀਰੇਂਦਰ ਪਾਂਡੇ ਨਾਲ ਬੋਲੈਰੋ ‘ਚ ਬੈਠ ਕੇ ਸਿਆਸਤ ਸ਼ੁਰੂ ਹੋ ਗਈ। ਇਸ ਗੱਲਬਾਤ ਦੌਰਾਨ ਰਾਜੇਸ਼ ਦੂਬੇ ਦਾ ਬੋਲੈਰੋ ਚਾਲਕ ਅਮਜਦ ਵਾਸੀ ਵਿੰਧਿਆਚਲ ਥਾਣਾ ਵਿਜੇਪੁਰ ਨਾਲ ਝਗੜਾ ਹੋ ਗਿਆ। ਉਨ੍ਹਾਂ ਨਾਲ ਬੈਠੇ ਧੀਰੇਂਦਰ ਪਾਂਡੇ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਧੀਰੇਂਦਰ ਪਾਂਡੇ ਆਪਣੇ ਪਿੰਡ ਉਤਰ ਗਿਆ। ਇਸ ‘ਤੇ ਕੁਝ ਦੂਰ ਜਾਣ ‘ਤੇ ਡਰਾਈਵਰ ਅਮਜਦ ਨੇ ਰਾਜੇਸ਼ ਦੂਬੇ ਨੂੰ ਉਸ ਦੇ ਘਰ ਕਲ ਨਾ ਉਤਾਰ ਕੇ ਸੜਕ ‘ਤੇ ਉਤਾਰ ਦਿੱਤਾ।
ਸੜਕ ‘ਤੇ ਉਤਰ ਕੇ ਜਦੋਂ ਰਾਜੇਸ਼ ਦੂਬੇ ਆਪਣੇ ਪਿੰਡ ਵੱਲ ਜਾਣ ਲੱਗਾ ਤਾਂ ਬੋਲੈਰੋ ਚਾਲਕ ਅਮਜਦ ਨੇ ਉਸ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਐੱਸ.ਪੀ. ਸਿਟੀ ਸ੍ਰੀਕਾਂਤ ਪ੍ਰਜਾਪਤੀ ਨੇ ਦੱਸਿਆ ਕਿ ਬੋਲੈਰੋ ਚਾਲਕ ਅਮਜਦ ਅਤੇ ਰਾਜੇਸ਼ ਦੂਬੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਅਮਜਦ ਨੇ ਉਸ ਨੂੰ ਬੋਲੈਰੋ ਤੋਂ ਉਤਾਰ ਕੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਰਾਕੇਸ਼ ਧਰ ਦੂਬੇ ਦੇ ਆਧਾਰ ‘ਤੇ ਅਮਜਦ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : CM ਮਾਨ ਨੇ MLA ਜਗਦੀਪ ਬਰਾੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਇਆ ‘ਆਪ’ ਦਾ ਸੂਬਾ ਉਪ ਪ੍ਰਧਾਨ
ਮਿਰਜ਼ਾਪੁਰ ‘ਚ ਮੋਦੀ-ਯੋਗੀ ਦੀ ਤਾਰੀਫ ਕਰਨ ‘ਤੇ ਨੌਜਵਾਨ ਨੂੰ ਕੁਚਲਣ ਵਾਲਾ ਕਾਰ ਚਾਲਕ ਮੁਸਲਿਮ ਧਰਮ ਨਾਲ ਸਬੰਧਤ ਹੈ। ਜਾਣਕਾਰੀ ਮੁਤਾਬਕ ਬਾਰਾਤ ਦੌਰਾਨ ਮੋਦੀ-ਯੋਗੀ ਸਰਕਾਰ ਅਤੇ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ ਬਹਿਸ ਹੋਈ, ਜਿਸ ‘ਤੇ ਕਾਰ ਦਾ ਡਰਾਈਵਰ ਗੁੱਸੇ ‘ਚ ਆ ਗਿਆ। ਪਹਿਲਾਂ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਾਰ ਅੰਦਰ ਬੈਠੇ ਹੋਰ ਲੋਕਾਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ। ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਨੌਜਵਾਨ ਕਾਰ ਤੋਂ ਹੇਠਾਂ ਉਤਰਿਆ ਤਾਂ ਕਾਰ ਚਾਲਕ ਨੇ ਕਾਰ ਸਵਾਰ ਨੌਜਵਾਨ ਦੇ ਉੱਪਰ ਚੜ੍ਹਾ ਦਿੱਤੀ ਅਤੇ ਆਪਣੇ ਦੂਜੇ ਸਾਥੀ ਸਮੇਤ ਫ਼ਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: