ਉੱਤਰ ਪੂਰਬੀ ਸੀਰੀਆ ਵਿਚ ਇਕ ਹੈਲੀਕਾਪਟਰ ਦੁਰਘਟਨਾ ਵਿਚ ਅਮਰੀਕੀ ਫੌਜ ਦੇ 22 ਜਵਾਨ ਜ਼ਖਮੀ ਹੋ ਗਏ। ਅਮਰੀਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਮਰੀਕੀ ਫੌਜ ਨੇ ਕਿਹਾ ਕਿ ਉੱਤਰ ਪੂਰਬ ਸੀਰੀਆ ਵਿਚ ਇਕ ਹੈਲੀਕਾਪਟਰ ਦੁਰਘਟਨਾ ਵਿਚ ਅਮਰੀਕੀ ਫੌਜ ਦੇ ਵੱਖ-ਵੱਖ ਦਰਜੇ ਦੇ 22 ਮੈਂਬਰ ਜ਼ਖਮੀ ਹੋ ਗਏ ਹਨ।
ਫੌਜ ਮੁਤਾਬਕ ਘਟਨਾ ਐਤਵਾਰ ਨੂੰ ਹੋਈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਸ ਨੇ ਕਿਹਾ ਕਿ ਦੁਸ਼ਮਣ ਵੱਲੋਂ ਕਿਸੇ ਤਰ੍ਹਾਂ ਦੇ ਹਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਸੀਰੀਆ ਵਿਚ ਫਿਲਹਾਲ ਲਗਭਗ 900 ਅਮਰੀਕੀ ਬਲ ਹਨ ਤੇ ਉਨ੍ਹਾਂ ਦੇ ਨਾਲ ਠੇਕਾ ਮੁਲਾਜ਼ਮ ਵੀ ਹਨ ਜਿਨ੍ਹਾਂ ਦੀ ਗਿਣਤੀ ਦਾ ਪਤਾ ਨਹੀਂ ਹੈ। ਅਮਰੀਕੀ ਬਲ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੇ ਖਿਲਾਫ ਲੜਾਈ ਵਿੱਚ ਕੁਰਦ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਦੀ ਮਦਦ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: