ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਫੌਜ ਤੇ ਅੱਤਵਾਦੀਆਂ ਵਿਚ ਹੋਏ ਐਨਕਾਊਂਟਰ ਵਿਚ 5 ਵਿਦੇਸ਼ੀ ਅੱਤਵਾਦੀ ਢੇਰ ਹੋ ਗਏ। ਜੰਮੂ-ਕਸ਼ਮੀਰ ਦੇ ਏਡੀਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਇਲਾਕੇ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ। ਕੁਪਵਾੜਾ ਸੈਕਟਰ ਵਿਚ ਇਸ ਸਾਲ ਘੁਸਪੈਠ ਦੀ ਇਹ ਪਹਿਲੀ ਵੱਡੀ ਕੋਸ਼ਿਸ਼ ਹੈ।
ਕਸ਼ਮੀਰ ਜ਼ੋਰ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਐੱਲਓਸੀ ਵਿਚ ਲੱਗੇ ਜੁਮਾਗੁੰਡ ਏਰੀਏ ਵਿਚ ਪੁਲਿਸ ਨੂੰ ਅੱਤਵਾਦੀਆਂ ਦੇ ਘੁਸਪੈਠ ਦਾ ਇਨਪੁੱਟ ਮਿਲਿਆ ਸੀ। ਇਸ ਦੇ ਬਾਅਦ ਫੌਜ ਤੇ ਪੁਲਿਸ ਦੀ ਕੰਬਾਈਡ ਟੀਮ ਨੇ ਸਰਚ ਆਪ੍ਰੇਸ਼ਨ ਵਿਚ ਇਨ੍ਹਾਂ ਪੰਜ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸਰਜ ਆਪ੍ਰੇਸ਼ਨ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬੰਗਲੇ ‘ਚ ਹੋਈ ਚੋਰੀ, ਮੁੰਬਈ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਇਸ ਤੋਂ ਪਹਿਲਾਂ 13 ਜੂਨ ਨੂੰ ਕੁਪਵਾੜਾ ਜ਼ਿਲ੍ਹੇ ਵਿਚ ਹੀ LOC ਨਾਲ ਲੱਗੇ ਦੋਬਨਾਰ ਮੱਛਲ ਇਲਾਕੇ ਵਿਚ ਫੌਜ ਤੇ ਪੁਲਿਸ ਦੀ ਸੰਯੁਕਤ ਕਾਰਵਾਈ ਵਿਚ ਦੋ ਅੱਤਵਾਦੀ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: