ਦਿੱਲੀ ਦੇ ਆਰਕੇ ਪੁਰਮ ਵਿਚ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਇਥੋਂ ਦੀ ਅੰਬੇਡਕਰ ਬਸਤੀ ਵਿਚ ਹੋਈ। ਮ੍ਰਿਤਕ ਮਹਿਲਾਵਾਂ ਦੀ ਪਛਾਣ ਪਿੰਕੀ (30 ਸਾਲ) ਤੇ ਜੋਤੀ (29 ਸਾਲ) ਵਜੋਂ ਹੋਈ ਹੈ। ਸਵੇਰੇ ਲਗਭਗ 4.40 ਵਜੇ ਮਰਡਰ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਦੱਸਿਆ ਕਿ ਹਮਲਾਵਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਹਿਲਾਵਾਂ ਦੇ ਭਰਾ ਨੂੰ ਮਾਰਨ ਆਏ ਸੀ ਪਰ ਘਰ ਦੇ ਬਾਹਰ ਹੀ ਦੋਵੇਂ ਭੈਣਾਂ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ।
ਪੱਛਮੀ ਦਿੱਲੀ ਤੇ ਡੀਸੀਪੀ ਮਨੋਜ ਸੀ ਨੇ ਦੱਸਿਆ ਕਿ ਗੋਲੀ ਲੱਗਣ ‘ਤੇ ਦੋਵੇਂ ਭੈਣਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਫਿਲਹਾਲ ਹਮਲਵਾਰਾਂ ਦੀ ਭਾਲ ਕਰ ਰਹੀ ਹੈ। ਇਸ ਲਈ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਾ ਫੁਟੇਜ ਖੰਗਾਲ ਰਹੀ ਹੈ।
ਪੁਲਿਸ ਨੇ ਗੋਲੀ ਮਾਰਨ ਵਾਲੇ ਸ਼ੂਟਰ ਤੇ ਉੁਸ ਦੇ ਸਹਿਯੋਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੌਕੇ ‘ਤੇ ਮਹਿਲਾਵਾਂ ਦੇ ਭਰਾ ਲਲਿਤ ਨੇ ਦੱਸਿਆ ਕਿ ਰਾਤ ਵਿਚ ਉਸ ਨੂੰ ਕਿਸੇ ਤੋਂ ਪੈਸੇ ਲੈਣੇ ਸਨ ਉਹ ਕੰਮ ਨਿਪਟਾ ਕੇ ਘਰ ਆ ਗਿਆ। ਕੁਝ ਦੇਰ ਬਾਅਦ ਉਸ ਦੀ ਮਾਸੀ ਦੇ ਘਰ ‘ਤੇ ਕੁਝ ਲੋਕ ਆਏ, ਉਥੇ ਉਨ੍ਹਾਂ ਨੇ ਹੰਗਾਮਾ ਕੀਤਾ ਤੇ ਦਰਵਾਜ਼ਾ ਤੋੜ ਕੇ ਘਰ ਵੜਨ ਦੀ ਕੋਸ਼ਿਸ਼ ਕੀਤੀ। ਲਲਿਤ ਕੋਲ ਫੋਨ ਆਇਆ ਤਾਂ ਉਸ ਨੇ ਪੀਸੀਆਰ ਕਾਲ ਕਰਨ ਲਈ ਕਿਹਾ। ਕੁਝ ਦੇਰ ਬਾਅਦ ਲਲਿਤ ਦੇ ਘਰ ‘ਤੇ ਫਿਰ ਉਹ ਲੋਕ ਪਹੁੰਚ ਗਏ ਤੇ ਕਾਫੀ ਹੰਗਾਮਾ ਕੀਤਾ। ਦਰਵਾਜ਼ਾ ਤੋੜ ਕੇ ਘਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਜਦੋਂ ਸਫਲ ਨਹੀਂ ਹੋ ਸਕੇ ਤਾਂ ਵਾਪਸ ਚਲੇ ਗਏ। ਇਸ ਦਰਮਿਆਨ ਸ਼ੋਰ ਸੁਣ ਕੇ ਕਾਲੋਨੀ ਦੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਪੰਜਾਬ ‘ਚ ਭਿਆਨਕ ਬੱਸ ਹਾਦਸਾ, 5 ਮਹਿਲਾਵਾਂ ਤੇ ਸਣੇ 13 ਲੋਕਾਂ ਦੀ ਮੌ.ਤ
ਲਗਭਗ 20 ਮਿੰਟ ਬਾਅਦ 3.30 ਵਜੇ ਸਵੇਰੇ ਉਹ ਲੋਕ ਕਾਫੀ ਗਿਣਤੀ ਵਿਚ ਫਿਰ ਤੋਂ ਲਲਿਤ ਦੇ ਘਰ ਪਹੁੰਚੇ ਤੇ ਲਲਿਤ ‘ਤੇ ਫਾਇਰ ਕਰ ਦਿੱਤਾ। ਉੁਥੇ ਮੌਜੂਦ ਲਲਿਤ ਦੀਆਂ ਦੋਵੇਂ ਭੈਣਾਂ ਬਚਾਅ ਵਿਚ ਅੱਗੇ ਆ ਗਈਆਂ ਤੇ ਲਲਿਤ ਨੂੰ ਬੋਲੀਆਂ ‘ਭਾਗ ਭਾਈ ਭਾਗ’ ਇਕ ਗੋਲੀ ਲਲਿਤ ਦੀ ਬਾਡੀ ਨੂੰ ਚਟ ਹੁੰਦੀ ਹੋਈ ਨਿਕਲ ਗਈ ਪਰ ਲਲਿਤ ਉਥੋਂ ਭੱਜਣ ਵਿਚ ਸਫਲ ਹੋ ਗਿਆ। ਤੇ ਗੁੱਸੇ ਵਿਚ ਆਏ ਹਮਲਾਵਰਾਂ ਨੇ ਲਲਿਤ ਦੀਆਂ ਦੋਵੇਂ ਭੈਣਾਂ ਨੂੰ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: