ਬਠਿੰਡਾ ਵਿਚ ਜੈਤੋ ਰੋਡ ‘ਤੇ ਪਿੰਡ ਆਕਲੀਆ ਕੋਲ ਛੋਟੇ ਹਾਥੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਮਾਰਨ ਦੇ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿਚ ਛੋਟਾ ਹਾਥੀ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਨੋਦ ਸਿੰਘ ਚੌਹਾਨ ਪੁੱਤਰ ਧਰਮਪਾਲ ਵਾਸੀ ਊਧਮ ਸਿੰਘ ਨਗਰ ਵਜੋਂ ਹੋਈ ਹੈ।
ਜਿਸ ਦੀ ਲਾਸ਼ ਨੂੰ ਸਹਾਰਾ ਜਨਸੇਵਾ ਨੇ ਪੁਲਿਸ ਦੀ FIR ਕਾਰਵਾਈ ਦੇ ਬਾਅਦ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਹੈ। ਰਾਤ 10 ਵਜੇ ਦੇ ਕਰੀਬ ਸਹਾਰਾ ਜਨਸੇਵਾ ਦੇ ਹੈਲਪਲਾਈਨ ਨੰਬਰ ‘ਤੇ ਸੂਚਨਾ ਮਿਲੀ ਕਿ ਪਿੰਡ ਆਕਲੀਆ ਕੋਲ ਇਕ ਛੋਟਾ ਹਾਥੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ : RTI ਤਹਿਤ ਮੰਗੀ ਸੂਚਨਾ ਨਾ ਦੇਣ ਤੇ ਸੁਣਵਾਈ ‘ਚ ਗੈਰ-ਹਾਜ਼ਰ ਰਹਿਣ ‘ਤੇ SHO ‘ਤੇ ਲੱਗਾ 10,000 ਦਾ ਜੁਰਮਾਨਾ
ਸੂਚਨਾ ਮਿਲਦੇ ਹੀ ਸੰਸਥਾ ਦੇ ਵਰਕਰ ਤੇ ਨਹੀਆਂਵਾਲਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ। ਘਟਨਾ ਵਾਲੀ ਥਾਂ ‘ਤੇ ਕੈਂਟਰ ਚਾਲਕ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਵਿਨੋਦ ਸਿੰਘ ਇਕ ਨਿੱਜੀ ਕੋਰੀਅਰ ਕੰਪਨੀ ਦੀ ਗੱਡੀ ਚਲਾਉਂਦਾ ਸੀ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਦੇ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























