ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਇਕ ਵਾਰ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਪੁੱਛਗਿਛ ਕਰੇਗੀ। ਸਪੈਸ਼ਲ ਸੈੱਲ ਨੂੰ ਲਾਰੈਂਸ ਦਾ ਪ੍ਰੋਡਕਸ਼ਨ ਵਾਰੰਟ ਮਿਲ ਗਿਆ ਹੈ। ਹੁਣ ਪੰਜਾਬ ਪੁਲਿਸ ਉਸ ਨੂੰ ਦਿੱਲੀ ਪੁਲਿਸ ਨੂੰ ਸੌਂਪੇਗੀ।
ਦੱਸ ਦੇਈਏ ਕਿ ਲਾਰੈਂਸ ਮੌਜੂਦਾ ਸਮੇਂ ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਇਕ ਉੱਚ ਸੁਰੱਖਿਆ ਸੈੱਲ ਵਿਚ ਬੰਦ ਹੈ। ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂ ‘ਤੇ ਲਗਾਤਾਰ ਫਿਰੌਤੀ ਦੇ ਕਾਲ ਆ ਰਹੇ ਹਨ। ਵੱਡੇ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਇਕ ਵਾਰ ਫਿਰ ਸਪੈਸ਼ਲ ਸੈੱਸ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕਰ ਰਹੀ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਐਲਾਨ- ‘ਪੰਜਾਬ ਸਰਕਾਰ ਜਲਦ ਕਰੇਗੀ ‘ਪਿੰਡ-ਸਰਕਾਰੀ ਮੀਟਿੰਗਾਂ’
ਸੰਭਵ ਹੈ ਕਿ ਅਗਲੇ ਇਕ-ਦੋ ਦਿਨ ਵਿਚ ਲਾਰੈਂਸ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੋਵੇਗਾ। ਸਭ ਤੋਂ ਪਹਿਲਾਂ ਧਮਕੀ ਭਰਿਆ ਕਾਲ ਅਨਮੋਲ ਬਿਸ਼ਨੋਈ ਦਾ ਆਇਆ ਸੀ। ਉਦੋਂ ਗੋਲਡੀ ਬਰਾੜ ਨੇ ਦਿੱਲੀ ਦੇ ਇਕ ਬਿਜ਼ਨੈੱਸਮੈਨ ਨੂੰ ਧਮਕੀ ਦਿੱਤੀ ਸੀ। ਹੁਣ ਮਸ਼ਹੂਰ ਗਾਇਕ ਹਨੀ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਗੋਲਡੀ ਬਰਾੜ ਦੇ ਨਾਂ ‘ਤੇ ਫਿਰੌਤੀ ਦੀ ਧਮਕੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: