Amrit Maan Song Whenever: ਪੰਜਾਬੀ ਗਾਇਕ ਅੰਮ੍ਰਿਤ ਮਾਨ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਵਿਵਾਦਾਂ ਵਿਚਾਲੇ ਕਲਾਕਾਰ ਦਾ ਨਵਾਂ ਗੀਤ Whenever ਰਿਲੀਜ਼ ਹੋ ਚੁੱਕਿਆ ਹੈ। ਅੰਮ੍ਰਿਤ ਮਾਨ ਦੇ ਗੀਤ ਦਾ ਪੋਸਟਰ ਅਤੇ ਟੀਜ਼ਰ ਪਹਿਲਾਂ ਹੀ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਅੱਜ ਪੂਰਾ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ।
ਹਾਲਾਂਕਿ ਗਾਇਕ ਨੂੰ ਇਸ ਵਿਚਾਲੇ ਟ੍ਰੋਲਰਸ ਵੱਲੋਂ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਗੀਤ ਦਾ ਪੋਸਟਰ ਅਤੇ ਟੀਜ਼ਰ ਸਾਂਝਾ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਦਾ ਰਿਹਾ ਹੈ। ਇਸ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਤੇਰੇ ਭਾਪੇ ਦਾ ਜਾਤੀ ਸਰਟੀਫਿਕੇਟ ਹੈਗਾ… ਇੱਕ ਹੋਰ ਨੇ ਕਮੈਂਟ ਕਰਦੇ ਹੋਏ ਕਿਹਾ ਜਾਲੀ ਸਰਟੀਫਿਕੇਟ ਵਾਲਾ… ਹਾਲਾਂਕਿ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਗਾਣਾ ਸੁਪਰ-ਡੁਪਰ ਹੋਣਾ ਚਾਹੀਦਾ ਆ… ਇਸ ਤੋਂ ਇਲਾਵਾ ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ ਨਾਈਸ ਓਏ ਜੱਟਾ…
ਦੱਸ ਦਈਏ ਕਿ ਅੰਮ੍ਰਿਤ ਮਾਨ ਦੇ ਪਿਤਾ ‘ਤੇ ਇਲਜ਼ਾਮ ਹੈ ਕਿ ਉਹ ਨਕਲੀ ਐਸੀਸੀ ਯਾਨਿ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਸਕੂਲ ਵਿੱਚ ਮੁੱਖ ਅਧਿਆਪਕ ਦੀ ਨੌਕਰੀ ਕਰ ਕਰਦਾ ਰਿਹਾ। ਉਹ ਪਿਛਲੇ 34 ਸਾਲਾਂ ਤੋਂ ਇਸ ਜਾਅਲੀ ਸਰਟੀਫਿਕੇਟ ‘ਤੇ ਨੌਕਰੀ ਕਰ ਰਿਹਾ ਸੀ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਹਰ ਪਾਸੇ ਹੱਲ ਚੱਲ ਮੱਚ ਗਈ। ਪਿਤਾ ਨਾਲ ਜੁੜੀਆ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸਸੀ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਲਿਆ ਹੈ। ਇਸ ਬਾਰੇ ਕਾਰਵਾਰੀ ਲਈ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਗਿਆ। ਦੱਸ ਦਈਏ ਕਿ 31 ਮਈ ਨੂੰ ਅੰਮ੍ਰਿਤ ਮਾਨ ਦੇ ਪਿਤਾ ਦੀ ਰਿਟਾਇਰਮੈਂਟ ਵੀ ਹੋਈ ਹੈ। ਐਸਸੀ ਕਮਿਸ਼ਨ ਨੇ ਆਪਣੀ ਸ਼ਿਕਾਇਤ ‘ਚ ਸਰਬਜੀਤ ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।